ਗੁਜਰਾਤ ''ਚ ਵਾਪਰਿਆ ਹਾਦਸਾ, ਕਾਰ ਅਤੇ ਟਰੱਕ ਦੀ ਟੱਕਰ, 4 ਲੋਕਾਂ ਦੀ ਮੌਤ

Sunday, Dec 25, 2022 - 04:44 PM (IST)

ਗੁਜਰਾਤ ''ਚ ਵਾਪਰਿਆ ਹਾਦਸਾ, ਕਾਰ ਅਤੇ ਟਰੱਕ ਦੀ ਟੱਕਰ, 4 ਲੋਕਾਂ ਦੀ ਮੌਤ

ਨੈਸ਼ਨਲ ਡੈਸਕ- ਗੁਜਰਾਤ ਦੇ ਬਨਾਸਕਾਂਠਾ 'ਚ ਸੂਬਾ ਹਾਈਵੇਅ 'ਤੇ ਟਰੱਕ ਅਤੇ ਕਾਰ ਦੀ ਟੱਕਰ 'ਚ 4 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਥਾਰਾ ਥਾਣੇ ਦੇ ਸਬ-ਇੰਸਪੈਕਟਰ ਮਹੇਸ਼ ਦੇਸਾਈ ਨੇ ਦੱਸਿਆ ਕਿ ਇਹ ਹਾਦਸਾ ਸ਼ਨੀਵਾਰ ਰਾਤ ਕਰੀਬ 11 ਵਜੇ ਸੰਤਾਲਪੁਰ-ਪਾਲਨਪੁਰ ਹਾਈਵੇਅ 'ਤੇ ਪਿੰਡ ਰਣਕਪੁਰ ਨੇੜੇ ਵਾਪਰਿਆ ਜਦੋਂ ਚਾਰੇ ਵਿਅਕਤੀ ਥਾਰਾ ਤੋਂ ਆਪਣੇ ਪਿੰਡ ਜਾ ਰਹੇ ਸਨ।

ਦੇਸਾਈ ਨੇ ਦੱਸਿਆ ਕਿ ਉਨ੍ਹਾਂ ਮੁਤਾਬਕ ਕਾਰ ਨੇ ਪਿੱਛੇ ਤੋਂ ਟਰੱਕ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਕਾਰ 'ਚ ਸਵਾਰ ਚਾਰੇ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਨ੍ਹਾਂ ਦੀ ਪਛਾਣ ਰਾਮਚੰਦਰ ਵਾਘੇਲਾ, ਯੋਗੇਂਦਰ ਵਾਘੇਲਾ, ਸ਼ਿਵਰਾਜ ਸਿੰਘ ਵਾਘੇਲਾ ਅਤੇ ਭਾਵਿਕ ਸ਼ਾਹ ਵਜੋਂ ਹੋਈ ਹੈ।


author

Tanu

Content Editor

Related News