ਸੜਕ ਹਾਦਸੇ ''ਚ ਕਾਰ ਸਵਾਰ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦੀ ਮੌਤ

Monday, Jul 08, 2019 - 09:57 AM (IST)

ਸੜਕ ਹਾਦਸੇ ''ਚ ਕਾਰ ਸਵਾਰ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦੀ ਮੌਤ

ਜੌਨਪੁਰ— ਉੱਤਰ ਪ੍ਰਦੇਸ਼ 'ਚ ਜੌਨਪੁਰ ਜ਼ਿਲੇ ਦੇ ਸਿਕਰਾਰਾ ਖੇਤਰ 'ਚ ਸੋਮਵਾਰ ਤੜਕੇ ਹੋਏ ਸੜਕ ਹਾਦਸੇ 'ਚ ਕਾਰ ਸਵਾਰ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ। ਪੁਲਸ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਰਾਮਦਾਸ ਵਿਸ਼ਵਕਰਮਾ ਦੇ ਪਰਿਵਾਰ ਦੇ 4 ਮੈਂਬਰ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਤੋਂ ਬਾਅਦ ਗੋਰਖਪੁਰ ਤੋਂ ਪ੍ਰਯਾਗਰਾਜ ਜ਼ਿਲੇ ਦੇ ਨੈਨੀ ਸਥਿਤ ਆਪਣੇ ਘਰ ਜਾ ਰਹੇ ਸਨ। ਤੜਕੇ ਕਰੀਬ 3 ਵਜੇ ਜੌਨਪੁਰ ਦੇ ਸਿਕਰਾਰਾ ਖੇਤਰ 'ਚ ਸਮਾਧਗੰਜ ਬਾਜ਼ਾਰ ਕੋਲ ਸੜਕ ਦੇ ਕਿਨਾਰੇ ਉਨ੍ਹਾਂ ਦੀ ਤੇਜ਼ ਰਫ਼ਤਾਰ ਬੇਕਾਬੂ ਕਾਰ ਪੁਲੀਆ ਨਾਲ ਟਕਰਾ ਗਈ।

ਹਾਦਸੇ 'ਚ ਰਾਮਦਾਸ ਵਿਸ਼ਵਕਰਮਾ (70), ਪਤਨੀ ਪਦਮਾ ਵਿਸ਼ਵਕਰਮਾ (65), ਰਾਮ ਸਵਾਲੀਆ ਵਿਸ਼ਵਕਰਮਾ (60) ਅਤੇ 50 ਸਾਲਾ ਰਾਜੇਸ਼ ਵਿਸ਼ਵਕਰਮਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਸਿਕਰਾਰਾ ਪੰਨੇਲਾਲ ਪੁਲਸ ਫੋਰਸ ਨਾਲ ਹਾਦਸੇ ਵਾਲੀ ਜਗ੍ਹਾ ਪਹੁੰਚੇ ਅਤੇ ਕਾਰ 'ਚ ਫਸੇ ਸਾਰੇ ਲੋਕਾਂ ਦੀਆਂ ਲਾਸ਼ਾਂ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਬਾਹਰ ਕੱਢ ਕੇ ਜ਼ਿਲਾ ਹਸਪਤਾਲ ਭਿਜਵਾਇਆ।


author

DIsha

Content Editor

Related News