ਬਰਾਤੀਆਂ ਨਾਲ ਭਰੀ ਕਾਰ ਡਿਵਾਈਡਰ ਨਾਲ ਟਕਰਾਈ, 4 ਦੀ ਮੌਤ
Friday, Nov 15, 2024 - 02:38 PM (IST)

ਹਰਿਦੁਆਰ (ਵਾਰਤਾ)- ਉੱਤਰਾਖੰਡ 'ਚ ਵੀਰਵਾਰ ਰਾਤ ਰੂੜਕੀ ਦੇ ਮੰਗਲੌਰ 'ਚ ਇਕ ਸੜਕ ਹਾਦਸੇ 'ਚ 4 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਰੂੜਕੀ ਦੇ ਮੰਗਲੌਰ ਮੰਡੀ ਕੋਲ ਮੇਰਠ ਤੋਂ ਆ ਰਹੀ ਬਰਾਤੀਆਂ ਨਾਲ ਭਰੀ ਸਕਾਰਪੀਓ ਕਾਰ ਡਿਵਾਈਡਰ ਨਾਲ ਟਕਰਾ ਗਈ, ਜਿਸ ਨਾਲ ਇਹ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਚਾਰ ਲੋਕਾਂ ਦੀ ਦਰਦਨਾਕ ਮੌਤ ਹੋ ਗਈ, ਜਦੋਂ ਕਿ 5 ਹੋਰ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।
ਜ਼ਖ਼ਮੀਆਂ ਦਾ ਨਿੱਜੀ ਤੇ ਸਰਕਾਰੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਬਰਾਤੀਆਂ ਨਾਲ ਭਰੀ ਸਕਾਰਪੀਓ ਰਠ ਤੋਂ ਰੂੜਕੀ ਜਾ ਰਹੀ ਸੀ ਅਤੇ ਮੰਗਲੌਰ ਹਾਈਵੇਅ ਦੇ ਮੰਡੀ ਨੇੜੇ ਪਹੁੰਚੀ ਤਾਂ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਸੂਚਨਾ ਮਿਲਦੇ ਹੀ ਐੱਸ.ਪੀ. ਦੇਹਾਤ ਸਵਪਨ ਕਿਸ਼ੋਰ ਸਿੰਘ, ਸੀਓ ਮੰਗਲੌਰ ਵਿਵੇਕ ਕੁਮਾਰ ਨੇ ਹਸਪਤਾਲ ਅਤੇ ਹਾਦਸੇ ਵਾਲੀ ਜਗ੍ਹਾ ਪਹੁੰਚ ਕੇ ਜਾਂਚ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8