ਦੁਬਈ ''ਚ ਨਿਕਲੀ ਟਰੱਕ ਡਰਾਈਵਰ ਤੇ ਪੰਪ ਆਪਰੇਟਰਾਂ ਦੀ ਭਰਤੀ ! ਮਿਲੇਗੀ ਵਧੀਆ ਤਨਖ਼ਾਹ, ਛੇਤੀ ਕਰੋ ਅਪਲਾਈ
Saturday, Nov 28, 2026 - 09:56 AM (IST)
ਜਲੰਧਰ- ਦੁਬਈ 'ਚ ਡਰਾਈਵਿੰਗ ਕਰਨ ਦੇ ਚਾਹਵਾਨਾਂ ਲਈ ਨੌਕਰੀ ਦਾ ਸੁਨਹਿਰੀ ਮੌਕਾ ਹੈ। ਯੂ.ਏ.ਈ. ਦੀ ਬਹੁਤ ਹੀ ਮਸ਼ਹੂਰ ਕੰਪਨੀ ਨੂੰ ਟ੍ਰਾਂਜ਼ਿਟ ਮਿਕਸਰ ਟਰੱਕ ਡਰਾਈਵਰ, ਪੰਪ ਆਪਰੇਟਰ ਕਮ ਡਰਾਈਵਰ, ਪੰਪ ਡਰਾਈਵਰ ਅਤੇ ਪੰਪ ਆਪਰੇਟਰ ਚਾਹੀਦੇ ਹਨ। ਚੁਣੇ ਗਏ ਉਮੀਦਵਾਰਾਂ ਨੂੰ ਵਧੀਆ ਤਨਖਾਹ ਦੇ ਨਾਲ-ਨਾਲ ਰਹਿਣ-ਸਹਿਣ ਅਤੇ ਟਰਾਂਸਪੋਰਟ ਵਰਗੀਆਂ ਸਹੂਲਤਾਂ ਵੀ ਉਪਲੱਬਧ ਕਰਵਾਈਆਂ ਜਾਣਗੀਆਂ।
ਇਸ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਦੁਬਈ ਦਾ ਵੈਲਿਡ ਜਾਂ ਐਕਸਪਾਇਰ ਲਾਇਸੈਂਸ ਜਾਂ GCC ਦਾ ਵੈਲਿਡ ਲਾਇਸੈਂਸ ਹੋਣਾ ਜ਼ਰੂਰੀ ਹੈ। ਪੰਪ ਆਪਰੇਟਰ ਕਮ ਡ੍ਰਾਈਵਰ ਨੂੰ 1800 ਦਿਰਹਮ, ਟ੍ਰਾਂਜ਼ਿਟ ਮਿਕਸਰ ਟਰੱਕ ਡ੍ਰਾਈਵਰ ਨੂੰ 1600 ਦਿਰਹਮ, ਪੰਪ ਡ੍ਰਾਈਵਰ 1600 ਦਿਰਹਮ ਅਤੇ ਪੰਪ ਆਪਰੇਟਰ ਨੂੰ 1200 ਤੋਂ 1400 ਦਿਰਹਮ ਤਨਖਾਹ ਦਿੱਤੀ ਜਾਵੇਗੀ।
ਇਸ ਦੇ ਨਾਲ ਹੀ ਕੰਪਨੀ ਵੱਲੋਂ ਖਾਣਾ, ਟ੍ਰਾਂਸਪੋਰਟੇਸ਼ਨ, ਇੰਸੈਂਟਿਵ, ਰਿਹਾਇਸ਼ ਤੇ ਕਿਊਬਿਕ ਮੀਟਰ ਅਲਾਊਂਸ ਵੀ ਦਿੱਤੇ ਜਾਣਗੇ। ਅਪਲਾਈ ਕਰਨ ਵਾਲੇ ਉਮੀਦਵਾਰ ਦੀ ਉਮਰ 23 ਤੋਂ 42 ਸਾਲ ਹੋਣੀ ਚਾਹੀਦੀ ਹੈ। ਕੰਪਨੀ ਵੱਲੋਂ ਇਸ ਭਰਤੀ ਲਈ ਕਲਾਇੰਟ ਇੰਟਰਵਿਊ 4 ਦਸੰਬਰ ਦਿਨ ਸ਼ੁੱਕਰਵਾਰ ਨੂੰ ਕਰਵਾਈ ਜਾਵੇਗੀ।
ਇਸ ਸਬੰਧੀ ਹੋਰ ਜਾਣਕਾਰੀ ਲਈ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਪਲੇਸਮੈਂਟ ਏਜੰਸੀ JSDC Global ਨਾਲ ਹੈਲਪਲਾਈਨ ਨੰਬਰ 98720-49988 ਜਾਂ ਈਮੇਲ jobs@jsdc.global 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕੰਪਨੀ ਦੀ ਵੈੱਬਸਾਈਟ www.jsdc.global 'ਤੇ ਵਿਜ਼ਿਟ ਕਰ ਕੇ ਵੀ ਹੋਰ ਜਾਣਕਾਰੀ ਲਈ ਜਾ ਸਕਦੀ ਹੈ।
