ਲੋਕ ਰਾਜਸੀ ਧਡ਼ੇਬੰਦੀ ਤੋਂ ਉੱਪਰ ਉੱਠ ਕੇ ਕੈਪਟਨ ਸਰਕਾਰ ਦਾ ਸਾਥ ਦੇਣ : ਵਿਧਾਇਕ ਹਰਪ੍ਰਤਾਪ
Tuesday, Jul 10, 2018 - 03:58 AM (IST)
ਅਜਨਾਲਾ, (ਬਾਠ/ਫਰਿਅਾਦ)- ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਸਾਬਕਾ ਅਕਾਲੀ-ਭਾਜਪਾ ਗਠਜੋਡ਼ ਸਰਕਾਰ ਦੇ ਬੀਤੇ 10 ਸਾਲਾ ਕਾਰਜਕਾਲ ’ਚ ਪੰਜਾਬ ਸੂਬੇ ’ਚ ਹੋਈ ਨਸ਼ਿਆਂ ਦੀ ਬੇਰੋਕ ਟੋਕ ਸਮਗਲਿੰਗ ਨੇ ਜਿੱਥੇ ਪੰਜਾਬ ਦੀ ਜਵਾਨੀ ਨੂੰ ਖੋਖਲਾ ਬਣਾਉਣ ਅਤੇ ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਡਾਵਾਂਡੋਲ ਕਰਨ ’ਚ ਮਾਡ਼ਾ ਰੋਲ ਅਦਾ ਕੀਤਾ ਹੈ, ਉੱਥੇ ਹੁਣ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ, ਆਰਥਿਕ ਪੱਖ ’ਤੇ ਉੱਚਾ ਚੁੱਕ ਕੇ ਆਪਣੇ ਪੈਰਾਂ ਸਿਰ ਕਰਨ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਕਰਕੇ ਖੁਸ਼ਹਾਲ ਸੂਬਾ ਬਣਾਉਣ ਦੀਆਂ ਮਜ਼ਬੂਤ ਕੋਸ਼ਿਸ਼ਾਂ ਵੱਡੇ ਪੱਧਰ ’ਤੇ ਹੇਠਲੇ ਪੱਧਰ ਤੱਕ ਜਾਰੀ ਹਨ। ਹਰਪ੍ਰਤਾਪ ਸਿੰਘ ਅਜਨਾਲਾ ਅੱਜ ਇੱਥੇ ਸ਼ਹਿਰ ’ਚ ਹਲਕਾ ਅਜਨਾਲਾ ਯੂਥ ਕਾਂਗਰਸ ਮਾਮਲਿਆ ਦੇ ਇੰਚਾਰਜ ਕੰਵਰਪ੍ਰਤਾਪ ਸਿੰਘ ਅਜਨਾਲਾ ਦੇ ਉੱਦਮ ਤੇ ਐੱਸ. ਡੀ. ਐੱਮ. ਅਜਨਾਲਾ ਡਾ. ਰਜਤ ਉਬਰਾਏ ਦੀ ਦੇਖ ਰੇਖ ’ਚ ਵਾਤਾਵਰਣ ਦੀ ਸਾਂਭ ਸੰਭਾਲ ਨੂੰ ਮੁੱਖ ਰੱਖਦਿਆਂ ਕਰਵਾਏ ਰੁੱਖ ਲਗਾਉਣ ਦੇ ਸੰਪੇਖ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਦੀ ਪਿੰਡ ਪੱਧਰ ’ਤੇ ਆਪਸੀ ਮੱਤਭੇਦਾਂ ਤੋਂ ਉੱਪਰ ਉੱਠ ਕੇ ਨਸ਼ਾ ਵਿਰੋਧੀ ਲਾਮਬੰਦੀ ਹੀ ਪੰਜਾਬ ’ਚੋਂ ਨਸ਼ੇ ਵਰਗੇ ਕੋਹਡ਼ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੀ ਮੰਜ਼ਿਲ ਤੱਕ ਪਹੁੰਚਣ ਲਈ ਰਾਹ ਦਸੇਰਾ ਬਣੇਗੀ। ਇਸ ਮੌਕੇ ਐਡਵੋਕੇਟ ਬ੍ਰਿਜ ਮੋਹਨ ਅੌਲ, ਸਾਬਕਾ ਉੱਪ ਪ੍ਰਧਾਨ ਨਗਰ ਪੰਚਾਇਤ ਅਜਨਾਲਾ ਵਿਜੇ ਤ੍ਰੇਹਨ, ਸ਼ਹਿਰੀ ਵਪਾਰ ਮੰਡਲ ਅਜਨਾਲਾ ਪ੍ਰਧਾਨ ਪ੍ਰਵੀਨ ਕੁਕਰੇਜਾ, ਗੁਰਦੇਵ ਸਿੰਘ ਨਿੱਝਰ ਪ੍ਰਧਾਨ ਦਾਣਾ ਮੰਡੀ ਅਜਨਾਲਾ, ਰਾਜਬੀਰ ਸਿੰਘ ਲੱਖੂਵਾਲ ਬੀਟ ਇੰਚਾਰਜ਼ ਵਣ ਵਿਭਾਗ ਅਜਨਾਲਾ,ਦਰਸ਼ਨ ਲਾਲ ਸ਼ਰਮਾ, ਮਨਿੰਦਰ ਸਰਾਫ ,ਡਾ. ਨਿਆਮਤ ਸੂਫੀ ਮਸੀਹ, ਪ੍ਰਧਾਨ ਸੰਨ੍ਹੀ ਨਿੱਝਰ ਵਾਰਡ ਨੰਬਰ-6, ਗੁਰਿੰਦਰਬੀਰ ਗਿੰਦੂ ਬੱਲ ਅਜਨਾਲਾ, ਸੁਨੀਲ ਅਜਨਾਲਾ ਇੰਚਾਰਜ ਵਾਰਡ ਨੰਬਰ-1, ਅੰਮ੍ਰਿਤ ਭੱਖਾ ਇੰਚਾਰਜ ਵਾਰਡ ਨੰਬਰ-9, ਪਵਨ ਵਾਸਦੇਵ, ਮਨਬੀਰ ਲੱਕੀ ਨਿੱਝਰ, ਗੁਰਸ਼ਿੰਦਰ ਕਾਂਹਲੋਂ ਸੈਂਸਰਾ,ਚੇਅਰਮੈਨ ਗੁਰਵਿੰਦਰ ਮੁਕਾਮ ਆਦਿ ਹਾਜ਼ਰ ਸਨ।
