ਪੁਲਸ ਭਰਤੀ ਨੂੰ ਲੈ ਕੇ ਸੜਕਾਂ ''ਤੇ ਉਤਰੇ ਉਮੀਦਵਾਰ, ਸੀਐੱਮ ਹਾਊਸ ਦੀ ਵਧਾਈ ਸੁਰੱਖਿਆ
Monday, Sep 15, 2025 - 01:12 PM (IST)

ਨੈਸ਼ਨਲ ਡੈਸਕ : ਅੱਜ ਪਟਨਾ 'ਚ ਸਬ-ਇੰਸਪੈਕਟਰ ਅਤੇ ਪੁਲਸ ਭਰਤੀ ਨੂੰ ਲੈ ਕੇ ਉਮੀਦਵਾਰਾਂ ਨੇ ਭਾਰੀ ਹੰਗਾਮਾ ਕੀਤਾ। ਉਮੀਦਵਾਰਾਂ ਨੇ ਹੱਥਾਂ ਵਿੱਚ ਝੰਡੇ ਲੈ ਕੇ ਸੜਕਾਂ ‘ਤੇ ਆਪਣਾ ਰੋਸ ਜਾਹਰ ਕੀਤਾ। ਉਨ੍ਹਾਂ ਦੇ ਗੁੱਸੇ ਨੂੰ ਦੇਖਦੇ ਹੋਏ ਡਾਕਬੰਗਲਾ ਚੌਰਾਹੇ ‘ਤੇ ਬੈਰੀਕੇਡਿੰਗ ਕੀਤੀ ਗਈ ਅਤੇ ਸੀਐੱਮ ਹਾਊਸ ਦੀ ਸੁਰੱਖਿਆ ਵਧਾ ਦਿੱਤੀ ਗਈ।
ਅਧਿਆਪਕ ਤੇ ਵਿਦਿਆਰਥੀ ਆਗੂ ਵੀ ਸ਼ਾਮਲ
ਉਮੀਦਵਾਰਾਂ ਦੇ ਨਾਲ ਕਈ ਅਧਿਆਪਕ ਅਤੇ ਵਿਦਿਆਰਥੀ ਆਗੂ ਵੀ ਪ੍ਰਦਰਸ਼ਨ ਵਿੱਚ ਸ਼ਾਮਿਲ ਰਹੇ। ਉਮੀਦਵਾਰਾਂ ਦੀ ਮੁੱਖ ਮੰਗ ਹੈ ਕਿ ਬਿਹਾਰ ਪੁਲਸ ਸਬ-ਇੰਸਪੈਕਟਰ ਭਰਤੀ ਲਈ ਖਾਲੀ ਅਸਾਮੀਆਂ ਨੂੰ ਜਲਦੀ ਤੋਂ ਜਲਦੀ ਜਾਰੀ ਕਰੇ।
ਇਹ ਵੀ ਪੜ੍ਹੋ...PM ਮੋਦੀ ਨੇ ਕੋਲਕਾਤਾ 'ਚ 16ਵੀਂ ਸੰਯੁਕਤ ਕਮਾਂਡਰ ਕਾਨਫਰੰਸ ਦਾ ਕੀਤਾ ਉਦਘਾਟਨ
ਵੈਕੇਨਸੀ ਜਾਰੀ ਕਰਨ ਦੀ ਜ਼ਰੂਰਤ
ਉਮੀਦਵਾਰਾਂ ਦੇ ਅਨੁਸਾਰ ਖਾਲੀ ਅਸਾਮੀਆਂ ਦੀ ਮੰਗ ਕਾਫੀ ਸਮੇਂ ਤੋਂ ਚੱਲ ਰਹੀ ਹੈ, ਪਰ ਹੁਣ ਤੱਕ ਕੋਈ ਕਾਰਵਾਈ ਨਾ ਹੋਣ ਕਾਰਨ ਉਮੀਦਵਾਰਾਂ ਦਾ ਗੁੱਸਾ ਭੜਕ ਉੱਠਿਆ। ਉਮੀਦਵਾਰਾਂ ਨੇ ਕਿਹਾ ਕਿ ਆਉਣ ਵਾਲੇ 10 ਦਿਨਾਂ ਵਿੱਚ ਆਚਾਰ ਸੰਹਿਤਾ ਲਾਗੂ ਹੋਣ ਤੋਂ ਬਾਅਦ ਨਵੀਂ ਭਰਤੀ ਦੇ ਮੌਕੇ ਘੱਟ ਹੋ ਜਾਣਗੇ। ਇਸ ਲਈ ਖਾਲੀ ਅਸਾਮੀਆਂ ਨੂੰ ਜਲਦੀ ਜਾਰੀ ਕਰਨਾ ਜ਼ਰੂਰੀ ਹੈ।
ਇਹ ਵੀ ਪੜ੍ਹੋ...ਵਕਫ਼ ਕਾਨੂੰਨ 'ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਵਕਫ਼ ਕਾਨੂੰਨ ਬਰਕਰਾਰ
ਪਾਰਦਰਸ਼ਤਾ ਤੇ ਇਨਸਾਫ਼ ਦੀ ਮੰਗ
ਉਮੀਦਵਾਰਾਂ ਨੇ ਇਹ ਵੀ ਮੰਗ ਕੀਤੀ ਕਿ ਆਉਣ ਵਾਲੀ ਸਿਪਾਹੀ ਭਰਤੀ ਪ੍ਰੀਖਿਆ ਪਾਰਦਰਸ਼ੀ ਅਤੇ ਨਿਰਪੱਖ ਹੋਵੇ। ਪ੍ਰੀਖਿਆ ਮਗਰੋਂ ਪ੍ਰਸ਼ਨ ਪੱਤਰ ਅਤੇ OMR ਸ਼ੀਟ ਦੀ ਕਾਰਬਨ ਕਾਪੀ ਉਮੀਦਵਾਰਾਂ ਨੂੰ ਮਿਲਣੀ ਚਾਹੀਦੀ ਹੈ, ਅਤੇ ਉੱਤਰ ਕੁੰਜੀ ਵੀ ਜਾਰੀ ਕੀਤੀ ਜਾਣੀ ਚਾਹੀਦੀ ਹੈ। ਦਿਲੀਪ ਕੁਮਾਰ ਨੇ ਕਿਹਾ ਕਿ ਇਹ ਉਮੀਦਵਾਰਾਂ ਦਾ ਅਧਿਕਾਰ ਹੈ ਕਿ ਉਹ ਜਾਣਨ ਕਿ ਕਿਸ ਪ੍ਰਸ਼ਨ ਦਾ ਕਿਹੜਾ ਉੱਤਰ ਸਹੀ ਮੰਨਿਆ ਗਿਆ ਹੈ ਅਤੇ ਕਿੰਨੇ ਅੰਕ ਮਿਲੇ। ਲੱਖਾਂ ਨੌਜਵਾਨਾਂ ਦੇ ਭਵਿੱਖ ਨਾਲ ਖੇਡਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਿਪਾਹੀ ਭਰਤੀ ਦੀ ਪੂਰੀ ਪ੍ਰਕਿਰਿਆ ਪਾਰਦਰਸ਼ੀ, ਨਿਰਪੱਖ ਅਤੇ ਇਮਾਨਦਾਰ ਢੰਗ ਨਾਲ ਹੋਣੀ ਚਾਹੀਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8