ਰੇਲ ਸਫ਼ਰ ਦੌਰਾਨ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ NCR ਵਲੋਂ ਲਗਾਏ ਜਾਣਗੇ 1800 CCTV ਕੈਮਰੇ

Friday, Sep 05, 2025 - 12:29 PM (IST)

ਰੇਲ ਸਫ਼ਰ ਦੌਰਾਨ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ NCR ਵਲੋਂ ਲਗਾਏ ਜਾਣਗੇ 1800 CCTV ਕੈਮਰੇ

ਪ੍ਰਯਾਗਰਾਜ : ਉੱਤਰੀ ਮੱਧ ਰੇਲਵੇ (ਐੱਨਸੀਆਰ) ਨੇ ਰੇਲ ਸਫ਼ਰ ਦੌਰਾਨ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਇਕ ਅਜਿਹੀ ਕਦਮ ਚੁੱਕਿਆ ਹੈ। ਉੱਤਰੀ ਮੱਧ ਰੇਲਵੇ (ਐੱਨਸੀਆਰ) ਨੇ ਆਪਣੇ ਪ੍ਰਯਾਗਰਾਜ, ਝਾਂਸੀ ਅਤੇ ਆਗਰਾ ਡਿਵੀਜ਼ਨਾਂ ਵਿੱਚ ਸਾਰੇ ਯਾਤਰੀ ਕੋਚਾਂ ਵਿੱਚ 1,800 ਸੀਸੀਟੀਵੀ ਕੈਮਰੇ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਸ ਪ੍ਰਾਜੈਕਟ ਵਿੱਚ 895 ਆਧੁਨਿਕ LHB ਕੋਚ ਅਤੇ 887 ICF ਕੋਚ ਵੀ ਸ਼ਾਮਲ ਹੋਣਗੇ, ਇਹ ਯਕੀਨੀ ਬਣਾਉਂਦੇ ਹੋਏ ਕਿ ਦੋਵੇਂ ਤਰ੍ਹਾਂ ਦੇ ਰੇਕ ਨਿਗਰਾਨੀ ਹੇਠ ਰਹਿਣ। 

ਇਹ ਵੀ ਪੜ੍ਹੋ : 10 ਦਿਨ ਸਕੂਲ-ਕਾਲਜ ਬੰਦ! ਆਨਲਾਈਨ ਹੋਵੇਗੀ ਪੜ੍ਹਾਈ, ਜਾਣੋ ਹੈਰਾਨੀਜਨਕ ਵਜ੍ਹਾ

ਅਧਿਕਾਰੀਆਂ ਦੇ ਅਨੁਸਾਰ ਉੱਨਤ ਨਿਗਰਾਨੀ ਸਹੂਲਤਾਂ ਪ੍ਰਦਾਨ ਕਰਨ ਲਈ ਪ੍ਰਯਾਗਰਾਜ ਐਕਸਪ੍ਰੈਸ ਅਤੇ ਸ਼੍ਰਮਿਕ ਸ਼ਕਤੀ ਐਕਸਪ੍ਰੈਸ ਸਮੇਤ ਚੋਣਵੀਆਂ ਪ੍ਰੀਮੀਅਮ ਟ੍ਰੇਨਾਂ ਵਿੱਚ AI-ਸੰਚਾਲਿਤ ਕੈਮਰੇ ਵੀ ਲਗਾਏ ਜਾਣਗੇ। ਇਸ ਕਦਮ ਦੇ ਤਹਿਤ ਪਹਿਲੇ ਪੜਾਅ ਵਿੱਚ ਕਈ ਮੁੱਖ ਰੇਲਗੱਡੀਆਂ ਜਿਵੇਂ ਪ੍ਰਯਾਗਰਾਜ ਐਕਸਪ੍ਰੈਸ, ਸ਼੍ਰਮਸ਼ਕਤੀ ਐਕਸਪ੍ਰੈਸ ਅਤੇ ਪ੍ਰਯਾਗਰਾਜ-ਡਾ. ਅੰਬੇਡਕਰ ਨਗਰ ਐਕਸਪ੍ਰੈਸ, ਕਾਲਿੰਦੀ ਐਕਸਪ੍ਰੈਸ, ਪ੍ਰਯਾਗਰਾਜ-ਲਾਲਗੜ੍ਹ ਐਕਸਪ੍ਰੈਸ, ਸੂਬੇਦਾਰਗੰਜ-ਦੇਹਰਾਦੂਨ ਐਕਸਪ੍ਰੈਸ, ਸੂਬੇਦਾਰਗੰਜ-ਮੇਰਠ ਸਿਟੀ ਸੰਗਮ ਐਕਸਪ੍ਰੈਸ ਅਤੇ ਸੂਬੇਦਾਰਗੰਜ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਜੰਮੂ ਮੇਲ ਆਦਿ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਸੁਰੱਖਿਆਂ ਨੂੰ ਲੈ ਕੇ ਕੈਮਰੇ ਲਗਾਏ ਜਾਣਗੇ। 

ਇਹ ਵੀ ਪੜ੍ਹੋ : 60 ਲੱਖ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ! ਸਰਕਾਰ ਨੇ ਕਰ 'ਤਾ ਐਲਾਨ

ਦੱਸ ਦੇਈਏ ਕਿ ਚਾਰੇ ਪ੍ਰਵੇਸ਼ ਦੁਆਰ ਅਤੇ ਗਲਿਆਰਿਆਂ 'ਤੇ ਸੀਸੀਟੀਵੀ ਕੈਮਰੇ ਲਗਾਏ ਜਾਣਗੇ, ਜੋ ਕੋਚਾਂ ਦੇ ਅੰਦਰ ਹਰ ਗਤੀਵਿਧੀ 'ਤੇ ਨਜ਼ਰ ਰੱਖਣਗੇ। ਐਨਸੀਆਰ ਹੈੱਡਕੁਆਰਟਰ ਦੇ ਨਾਲ-ਨਾਲ ਆਗਰਾ, ਝਾਂਸੀ ਅਤੇ ਪ੍ਰਯਾਗਰਾਜ ਵਿੱਚ ਡਿਵੀਜ਼ਨਲ ਰੇਲਵੇ ਮੈਨੇਜਰ (ਡੀਆਰਐਮ) ਦਫ਼ਤਰਾਂ 'ਤੇ ਵੀ ਨਿਗਰਾਨੀ ਕੀਤੀ ਜਾਵੇਗੀ। ਹਰੇਕ ਏਸੀ ਕੋਚ (ਪਹਿਲਾ, ਦੂਜਾ, ਤੀਜਾ ਅਤੇ ਚੇਅਰ ਕਾਰ) ਵਿੱਚ ਚਾਰ ਕੈਮਰੇ ਹੋਣਗੇ, ਜਦੋਂ ਕਿ ਜਨਰਲ ਕੋਚ, ਐਸਐਲਆਰ ਕੋਚ ਅਤੇ ਪੈਂਟਰੀ ਕਾਰਾਂ ਵਿੱਚ ਛੇ ਕੈਮਰੇ ਲਗਾਏ ਜਾਣਗੇ। ਇਹ ਯੰਤਰ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਗਤੀ ਅਤੇ ਘੱਟ ਰੋਸ਼ਨੀ ਵਿੱਚ ਵੀ ਸਪੱਸ਼ਟ ਫੁਟੇਜ ਰਿਕਾਰਡ ਕਰਨ ਲਈ ਤਿਆਰ ਕੀਤੇ ਗਏ ਹਨ।

ਇਹ ਵੀ ਪੜ੍ਹੋ : ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ: ਜਾਣੋ ਹੋਰ ਕਿੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ!

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News