ਸਰਨਾ ਦਲ ਦੇ ਵਾਰਡ ਨੰਬਰ 3 ਤੋਂ ਉਮੀਦਵਾਰ ਸੁਰਿੰਦਰਪਾਲ ਸਿੰਘ ਲਵਲਾ ਤੇ ਉਸਦੇ ਪੁੱਤਰ ਖਿਲਾਫ ਠੱਗੀ ਤੇ ਜਾਅਲਸਾਜ਼ੀ ਦਾ ਮਾਮਲਾ ਦਰਜ : ਜਸਬੀਰ ਸਿੰਘ

08/20/2021 6:12:15 PM

ਨਵੀਂ ਦਿੱਲੀ– ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ’ਚ ਵਾਰਡ ਨੰਬਰ 3 ਤੋਂ ਸਰਨਾ ਦਲ ਦੇ ਉਮੀਦਵਾਰ ਸੁਰਿੰਦਰਪਾਲ ਸਿੰਘ ਲਵਲਾ ਅਤੇ ਉਸਦੇ ਪੁੱਤਰ ਜੌਲੀ ਦੇ ਖਿਲਾਫ ਪੁਲਸ ਨੇ ਠੱਗੀ ਅਤੇ ਜਾਅਲਸਾਜ਼ੀ ਕਰਨ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਇਸ ਮਾਮਲੇ ’ਚ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਉਮੀਦਵਾਰ ਜਸਬੀਰ ਸਿੰਘ ਜੱਸੀ ਨੇ ਦੱਸਿਆ ਕਿ ਇਹ ਕੇਸ ਨਾਰਥ ਵੈਸਟ ਦੇ ਮਾਡਲ ਟਾਊਨ ਥਾਣੇ ’ਚ ਧਾਰਾ 420/34 ਤਹਿਤ ਦਰਜ ਕੀਤਾ ਗਿਆ ਹੈ। 

ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕਾਂ ਨੇ ਇਕ ਪੁਨੀਤ ਗੁਪਤਾ ਨਾਂ ਦੇ ਵਿਅਕਤੀ ਨਾਲ ਜਾਅਲਬਾਜ਼ੀ ਕਰ ਕੇ ਠੱਗੀ ਮਾਰੀ ਹੈ। ਇਨ੍ਹਾਂ ਨੇ ਉਸਨੂੰ ਇਕ ਮਕਾਨ 1 ਕਰੋੜ 39 ਲੱਖ 51 ਹਜ਼ਾਰ ਰੁਪਏ ’ਚ ਵੇਚਣ ਦਾ ਸੌਦਾ ਕਰ ਕੇ 36 ਲੱਖ 48 ਹਜ਼ਾਰ 544 ਰੁਪਏ ਹੜੱਪ ਲਏ ਤੇ ਉਸਨੂੰ ਸਾਰੀ ਸੱਚਾਈ ਨਹੀਂ ਦੱਸੀ ਤੇ ਜਾਅਲੀ ਦਸਤਾਵੇਜ਼ ਤਿਆਰ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਗੈਰ ਕਾਨੂੰਨੀ ਕੰਮ ਕਰਨਾ ਸੁਰਿੰਦਰਪਾਲ ਸਿੰਘ ਲਵਲਾ ਦੀ ਪੁਰਾਣੀ ਆਦਤ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਿਰਦਾਰ ਦੇ ਲੋਕਾਂ ਕਾਰਨ ਸਾਰੇ ਸਿੱਖ ਸਮਾਜ ਨੂੰ ਸ਼ਰਮਿੰਦਗੀ ਸਹਿਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਚੰਗੇ ਤੇ ਪਰਉਪਕਾਰੀ ਕੰਮ ਕਰਨ ਦੀ ਸਿੱਖਿਆ ਦਿੱਤੀ ਹੈ। ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਅਜਿਹੇ ਲੋਕਾ ਨੂੰ ਮੂੰਹ ਨਾ ਲਾਇਆ ਜਾਵੇ ਤੇ ਚੋਣਾਂ ’ਚ ਬੁਰੀ ਤਰ੍ਹਾਂ ਹਰਾਇਆ ਜਾਵੇ। 


Rakesh

Content Editor

Related News