ਜਸਪਾਲ ਅਟਵਾਲ ਨੂੰ ''ਡਿਨਰ'' ਦਾ ਸੱਦਾ, ਕੈਨੇਡੀਅਨ ਮੰਤਰੀ ਨੇ ਦਿੱਤੀ ਸਫਾਈ

02/22/2018 3:04:23 PM

ਨਵੀਂ ਦਿੱਲੀ, (ਏਜੰਸੀਆ)— ਕੈਨੇਡਾ ਦੇ ਹਾਈ ਕਮਿਸ਼ਨਰ ਨਾਦਿਰ ਪਟੇਲ ਵੱਲੋਂ ਜਸਟਿਨ ਟਰੂਡੋ ਲਈ ਰੱਖੇ ਗਏ ਰਾਤ ਦੇ ਭੋਜਨ (ਡਿਨਰ) ਪ੍ਰੋਗਰਾਮ 'ਚ ਅੱਤਵਾਦੀ ਜਸਪਾਲ ਅਟਵਾਲ ਨੂੰ ਸੱਦਾ ਦਿੱਤੇ ਜਾਣ ਦਾ ਮਾਮਲਾ ਮੀਡੀਆ 'ਚ ਸਾਹਮਣੇ ਆਉਣ ਦੇ ਬਾਅਦ ਕੈਨੇਡੀਅਨ ਸਾਇੰਸ ਅਤੇ ਖੇਡ ਮੰਤਰੀ ਕ੍ਰਿਸਟੀ ਡੰਕਨ ਨੇ ਸਫਾਈ ਦਿੱਤੀ ਹੈ। ਉਨ੍ਹਾਂ ਨੇ ਇਸ ਮਾਮਲੇ 'ਤੇ ਕਿਹਾ, ''ਹਾਂ ਬਿਲਕੁਲ ਵੀ ਅਜਿਹੇ ਵਿਅਕਤੀ ਨੂੰ ਸੱਦਾ ਨਹੀਂ ਦਿੱਤਾ ਜਾਣਾ ਚਾਹੀਦਾ ਸੀ। ਫਿਲਹਾਲ ਇਹ ਸੱਦਾ ਰੱਦ ਕਰ ਦਿੱਤਾ ਗਿਆ ਹੈ। ਅਸੀਂ ਦੇਖ ਕਰ ਰਹੇ ਹਾਂ ਕਿ ਅਜਿਹਾ ਕਿਵੇਂ ਹੋਇਆ।'' ਇਸ ਨਾਲ ਸੰਬੰਧਤ ਹੋਰ ਸਵਾਲ ਪੁੱਛੇ ਜਾਣ 'ਤੇ ਉਨ੍ਹਾਂ ਨੇ ਕੋਈ ਵੀ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਉੱਥੇ ਹੀ ਕੈਨੇਡੀਅਨ ਹਾਈ ਕਮਿਸ਼ਨ ਦਫਤਰ ਵਲੋਂ ਵੀ ਸਫਾਈ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਜਸਪਾਲ ਅਟਵਾਲ ਨੂੰ ਦਿੱਤੇ ਸੱਦੇ ਨੂੰ ਰੱਦ ਕਰ ਦਿੱਤਾ ਹੈ। ਇਹ ਵੀ ਦੱਸਣਯੋਗ ਹੈ ਕਿ ਮੀਡੀਆ 'ਚ ਟਰੂਡੋ ਦੀ ਪਤਨੀ ਸੋਫੀ ਨਾਲ ਜਸਪਾਲ ਅਟਵਾਲ ਦੀ ਤਸਵੀਰ ਵੀ ਸਾਹਮਣੇ ਆਈ ਹੈ।

PunjabKesari
ਕੌਣ ਹੈ ਜਸਪਾਲ ਅਟਵਾਲ— 
ਅਟਵਾਲ 'ਤੇ 1986 'ਚ ਵੈਨਕੂਵਰ ਆਈਲੈਂਡ 'ਚ ਪੰਜਾਬ ਦੇ ਮੰਤਰੀ ਮਲਕੀਤ ਸਿੰਘ ਸਿੱਧੂ ਦਾ ਕਤਲ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਉਸ ਸਮੇਂ ਅਟਵਾਲ ਕੈਨੇਡਾ, ਅਮਰੀਕਾ, ਬ੍ਰਿਟੇਨ ਅਤੇ ਭਾਰਤ 'ਚ ਇਕ ਅੱਤਵਾਦੀ ਸਮੂਹ ਦੇ ਤੌਰ 'ਤੇ ਬੈਨ ਕੀਤੇ ਗਏ 'ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ' ਦੇ ਮੈਂਬਰ ਸਨ। ਇਸ ਦੇ ਇਲਾਵਾ ਅਟਵਾਲ ਨੂੰ 1985 'ਚ ਇਕ ਆਟੋਮੋਬਾਈਲ ਫਰਾਡ ਕੇਸ 'ਚ ਵੀ ਦੋਸ਼ੀ ਪਾਇਆ ਗਿਆ ਸੀ। 
ਅਜੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਅਟਵਾਲ ਦਾ ਨਾਂ ਮੁੰਬਈ ਅਤੇ ਦਿੱਲੀ ਦੇ ਪ੍ਰੋਗਰਾਮ ਦੀ ਮਹਿਮਾਨਾਂ ਵਾਲੀ ਲਿਸਟ 'ਚ ਕਿਵੇਂ ਆਇਆ। 'ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ' ਨੂੰ ਕੈਨੇਡਾ ਸਰਕਾਰ ਨੇ 1980 'ਚ ਇਕ ਅੱਤਵਾਦੀ ਸੰਗਠਨ ਘੋਸ਼ਿਤ ਕਰ ਦਿੱਤਾ ਸੀ। ਅਟਵਾਲ ਉਨ੍ਹਾਂ ਚਾਰ ਲੋਕਾਂ 'ਚੋਂ ਇਕ ਸਨ, ਜਿਨ੍ਹਾਂ ਨੇ 1986 'ਚ ਵੈਨਕੂਵਰ 'ਚ ਸਿੱਧੂ ਦੀ ਕਾਰ 'ਤੇ ਗੋਲੀਆਂ ਚਲਾਈਆਂ ਸਨ। ਅਟਵਾਲ ਨੇ ਸਿੱਧੂ 'ਤੇ ਹਮਲੇ 'ਚ ਆਪਣੀ ਭੂਮਿਕਾ ਹੋਣ ਦੀ ਗੱਲ ਨੂੰ ਸਵੀਕਾਰ ਵੀ ਕਰ ਲਿਆ ਸੀ।


Related News