ਕੈਨੇਡਾ ਦੀ ਸੰਸਦ 'ਚ ਨਿੱਝਰ ਦੀ ਯਾਦ 'ਚ ਰੱਖਿਆ ਗਿਆ ਮੌਨ, ਭਾਰਤ ਨੇ ਵਿੰਨ੍ਹਿਆ ਤਿੱਖਾ ਨਿਸ਼ਾਨਾ

06/21/2024 9:23:15 PM

ਨਵੀਂ ਦਿੱਲੀ- ਭਾਰਤ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਕੈਨੇਡਾ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਦਰਅਸਲ, ਕੈਨੇਡਾ ਦੀ ਸਰਕਾਰੀ ਖਾਲਿਸਤਾਨੀ ਸਮਰਥਕਾਂ ਨੂੰ ਲੁਭਾਉਣ ਦਾ ਕੋਈ ਮੌਕਾ ਨਹੀਂ ਛੱਡ ਰਹੀ। ਤਾਜਾ ਮਾਮਲਾ ਹਰਦੀਪ ਸਿੰਘ ਨਿੱਝਰ ਨਾਲ ਜੁੜਿਆ ਹੈ। ਕੈਨੇਡਾ ਦੀ ਸੰਸਦ 'ਚ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਯਾਦ 'ਚ ਮੌਨ ਰੱਖਿਆ ਗਿਆ, ਜਿਸ ਦੇ ਜਵਾਬ 'ਚ ਭਾਰਤ ਨੇ ਵੀ ਕੈਨੇਡਾ ਨੂੰ ਉਸੇ ਦੀ ਭਾਸ਼ਾ 'ਚ ਜਵਾਬ ਦਿੱਤਾ ਹੈ। ਭਾਰਤ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਨਿੱਝਰ ਦੀ ਯਾਦ 'ਚ ਮੌਨ ਰੱਖਣ ਦੀ ਨਿੰਦਾ ਕੀਤੀ ਹੈ। ਜੈਸਵਾਲ ਨੇ ਕਿਹਾ ਕਿ ਅਸੀਂ ਸਿਆਸਤ 'ਚ ਅੱਤਵਾਦ ਨੂੰ ਸਥਾਨ ਦੇਣ ਵਾਲੇ ਕਿਸੇ ਵੀ ਕਦਮ ਦਾ ਵਿਰੋਧ ਕਰਦੇ ਹਾਂ। 

ਇਹ ਵੀ ਪੜ੍ਹੋ- ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫਾ, 14 ਫਸਲਾਂ 'ਤੇ ਦੇ ਦਿੱਤਾ MSP

ਵੱਖਵਾਦੀ ਸਾਡੇ ਲਈ ਸਾਡੇ ਲਈ ਚਿੰਦਾ ਦਾ ਵਿਸ਼ਾ

ਵੱਖਵਾਦ 'ਤੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅਸੀਂ ਲਗਾਤਾਰ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਵੱਖਵਾਦੀ ਗਤੀਵਿਧੀਆਂ ਸਾਡੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਅਸੀਂ ਵਾਰ-ਵਾਰ ਕੈਨੇਡਾ ਸਰਕਾਰ ਨਾਲ ਕਾਰਵਾਈ ਕਰਨ ਦੀ ਗੱਲ ਕਰ ਰਹੇ ਹਾਂ। ਜੈਸਵਾਲ ਨੇ ਕਿਹਾ ਕਿ ਕੈਨੇਡਾ 'ਚ ਵੱਖਵਾਦੀਆਂ ਨੂੰ ਰਾਜਨੀਤਿਕ ਛੂਟ ਦਿੱਤੀ ਗਈ ਹੈ। ਅਜਿਹੇ ਲੋਕਾਂ 'ਤੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। 

ਖਾਲਿਸਤਾਨੀ ਆਗੂ ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਚੈੱਕ ਗਣਰਾਜ ਤੋਂ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦੱਸਿਆ ਕਿ ਨਿਖਿਲ ਗੁਪਤਾ ਨੂੰ 14 ਜੂਨ ਨੂੰ ਅਮਰੀਕਾ ਹਵਾਲੇ ਕੀਤਾ ਗਿਆ ਸੀ। ਉਨ੍ਹਾਂ ਕਿਹਾ, 'ਫਿਲਹਾਲ ਸਾਨੂੰ ਨਿਖਿਲ ਗੁਪਤਾ ਤੋਂ ਕੌਂਸਲਰ ਪਹੁੰਚ ਨਾਲ ਸਬੰਧਤ ਕੋਈ ਅਰਜ਼ੀ ਨਹੀਂ ਮਿਲੀ ਹੈ। ਹਾਲਾਂਕਿ, ਉਸ ਦਾ ਪਰਿਵਾਰ ਸਾਡੇ ਸੰਪਰਕ ਵਿੱਚ ਹੈ। ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਨਿਖਿਲ ਗੁਪਤਾ ਦੇ ਪਰਿਵਾਰ ਦੀ ਬੇਨਤੀ 'ਤੇ ਕੀ ਕਦਮ ਚੁੱਕੇ ਜਾ ਸਕਦੇ ਹਨ।

ਇਹ ਵੀ ਪੜ੍ਹੋ- ਸਬਜ਼ੀ ’ਚ ਪਰੋਸਿਆ ਮਰਿਆ ਹੋਇਆ ਕਾਕਰੋਚ, ਵੰਦੇ ਭਾਰਤ ’ਚ ਹੋਇਆ ਹੰਗਾਮਾ

ਰਣਧੀਰ ਜੈਸਵਾਲ ਨੇ ਇਕ ਫਰਾਂਸੀਸੀ ਪੱਤਰਕਾਰ ਸੇਬੇਸਟੀਅਨ ਫਾਰਸਿਸ ਦੇ ਵੀਜ਼ਾ ਪਰਮਿਟ ਰੀਨਿਊ ਨਾ ਹੋਣ 'ਤੇ ਭਾਰਤ ਛੱਡਣ ਦੇ ਦਾਅਵੇ 'ਤੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੇਬੇਸਟੀਅਨ ਫਾਰਸਿਸ ਇੱਕ ਓ.ਸੀ.ਆਈ. (ਭਾਰਤ ਦਾ ਓਵਰਸੀਜ਼ ਸਿਟੀਜ਼ਨ) ਕਾਰਡ ਧਾਰਕ ਸੀ। ਜੈਸਵਾਲ ਨੇ ਕਿਹਾ, 'ਜੇਕਰ ਤੁਸੀਂ ਓ.ਸੀ.ਆਈ. ਕਾਰਡ ਧਾਰਕ ਹੋ, ਤਾਂ ਤੁਹਾਨੂੰ ਆਪਣਾ ਪੱਤਰਕਾਰੀ ਕੰਮ ਜਾਰੀ ਰੱਖਣ ਲਈ ਇਜਾਜ਼ਤ ਦੀ ਲੋੜ ਹੁੰਦੀ ਹੈ। ਫਾਰਸਿਸ ਨੇ ਮਈ 2025 ਵਿਚ ਇਸ ਲਈ ਅਰਜ਼ੀ ਦਿੱਤੀ ਸੀ ਅਤੇ ਉਨ੍ਹਾਂ ਦੀ ਅਰਜ਼ੀ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਜਿੱਥੋਂ ਤੱਕ ਦੇਸ਼ ਛੱਡਣ ਦਾ ਸਵਾਲ ਹੈ, ਇਹ ਫੈਸਲਾ ਫਾਰਸਿਸ ਨੇ ਹੀ ਲੈਣਾ ਹੈ।' ਸੇਬੇਸਟਿਅਨ ਫਾਰਸਿਸ ਨੇ ਵੀਰਵਾਰ ਨੂੰ ਦਾਅਵਾ ਕੀਤਾ ਸੀ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਉਸਦੇ ਪਰਮਿਟ ਨੂੰ ਰੀਨਿਊ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਉਸਨੂੰ ਭਾਰਤ ਛੱਡਣ ਲਈ ਮਜਬੂਰ ਕੀਤਾ ਗਿਆ ਸੀ।


Rakesh

Content Editor

Related News