ਕੀ ਟਰੰਪ ਤੇ ਮੋਦੀ 1 ਦਿਨ ’ਚ ਖ਼ਤਮ ਕਰਵਾ ਸਕਦੇ ਹਨ ਰੂਸ-ਯੂਕ੍ਰੇਨ ਯੁੱਧ?
Saturday, Nov 09, 2024 - 09:57 AM (IST)
ਵਾਸ਼ਿੰਗਟਨ (ਇੰਟ.)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਰੂਸ-ਯੂਕ੍ਰੇਨ ਯੁੱਧ ਤੇ ਮੱਧ ਪੂਰਬ ਦੀ ਲੜਾਈ ਨੂੰ ਖਤਮ ਹੋਣ ਦੀ ਉਮੀਦ ਵਧ ਗਈ ਹੈ। ਇਕ ਵਾਰ ਫਿਰ ਸਵਾਲ ਉੱਠ ਰਹੇ ਹਨ ਕਿ ਕੀ ਟਰੰਪ ਰੂਸ ਤੇ ਯੂਕ੍ਰੇਨ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੀ ਜੰਗ ਨੂੰ ਖਤਮ ਕਰ ਸਕਦੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਟਰੰਪ ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਿਲ ਕੇ ਇਹ ਉਪਲੱਬਧੀ ਹਾਸਲ ਕਰ ਸਕਦੇ ਹਨ। ਕਿਉਂਕਿ ਇਕ ਪਾਸੇ ਜਿੱਥੇ ਅਮਰੀਕੀ ਰਾਸ਼ਟਰਪਤੀ ਚੋਣਾਂ ਜਿੱਤਣ ਦੌਰਾਨ ਟਰੰਪ ਨੇ ਕਿਹਾ ਸੀ ਕਿ ਉਹ ਹੁਣ ਜੰਗ ਨਹੀਂ ਹੋਣ ਦੇਣਗੇ। ਉੱਥੇ, ਹਾਲ ਹੀ ’ਚ ਪੋਲੈਂਡ ਅਤੇ ਯੂਕ੍ਰੇਨ ਦਾ ਦੌਰਾ ਕਰਨ ਵਾਲੇ ਮੋਦੀ ਨੇ ਸ਼ਾਂਤੀ ਬਣਾਏ ਰੱਖਣ ਦੀ ਪੁਰਜ਼ੋਰ ਵਕਾਲਤ ਕੀਤੀ ਸੀ।
ਇਹ ਵੀ ਪੜ੍ਹੋ: ਰੂਸੀ ਰਾਸ਼ਟਰਪਤੀ ਬੋਲੇ; ਭਾਰਤ ਮਹਾਨ ਦੇਸ਼, ਇਹ ਵਿਸ਼ਵ ਮਹਾਂਸ਼ਕਤੀ ਦੀ ਸੂਚੀ 'ਚ ਸ਼ਾਮਲ ਹੋਣ ਦਾ ਹੱਕਦਾਰ
ਟਰੰਪ ਨੇ ਆਉਂਦਿਆਂ ਹੀ ਕਿਹਾ : ਅਮਰੀਕਾ ਨੂੰ ਨਹੀਂ ਲੜਨਾ ਪਵੇਗਾ ਯੁੱਧ
ਦਿੱਲੀ ਯੂਨੀਵਰਸਿਟੀ ਦੇ ਅਸਿਸਟੈਂਟ ਪ੍ਰੋਫੈਸਰ ਡਾ. ਰਾਜੀਵ ਰੰਜਨ ਗਿਰੀ ਦਾ ਕਹਿਣਾ ਹੈ ਕਿ ਟਰੰਪ ਦੇ ਜਿੱਤਣ ਤੋਂ ਬਾਅਦ ਹੀ ਕਿਹਾ ਕਿ ਹੁਣ ਅਮਰੀਕਾ ਨੂੰ ਕੋਈ ਜੰਗ ਨਹੀਂ ਲੜਨੀ ਪਵੇਗੀ। ਹਾਲਾਂਕਿ, ਉਨ੍ਹਾਂ ਨੇ ਅਮਰੀਕੀ ਫੌਜਾਂ ਨੂੰ ਮਜ਼ਬੂਤ ਕਰਨ ਦੀ ਗੱਲ ਜ਼ਰੂਰ ਕੀਤੀ। ਜਿੱਤ ਤੋਂ ਬਾਅਦ ਲੋਕਾਂ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਮੈਂ ਯੁੱਧ ਨੂੰ ਰੋਕਣ ਜਾ ਰਿਹਾ ਹਾਂ। ਹੁਣ ਯੁੱਧ ਨਹੀਂ ਹੋਣ ਦਿੱਤਾ ਜਾਵੇਗਾ। ਆਪਣੇ ਪਿਛਲੇ ਕਾਰਜਕਾਲ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ 4 ਸਾਲਾਂ ’ਚ ਕੋਈ ਜੰਗ ਨਹੀਂ ਲੜੀ। ਹਾਲਾਂਕਿ ਉਸ ਹਮਲੇ ਦੌਰਾਨ ਇਸਲਾਮਿਕ ਸਟੇਟ ਨੂੰ ਹਰਾਇਆ ਸੀ।
ਇਹ ਵੀ ਪੜ੍ਹੋ: ਡੋਨਾਲਡ ਟਰੰਪ ਨੇ ਕਿਹਾ; ਭਾਰਤ ਸ਼ਾਨਦਾਰ ਦੇਸ਼, ਪੂਰੀ ਦੁਨੀਆ PM ਮੋਦੀ ਨੂੰ ਕਰਦੀ ਹੈ ਪਿਆਰ
ਕੀ ਅਸਲ ’ਚ ਇਕ ਦਿਨ ’ਚ ਖ਼ਤਮ ਕਰਵਾ ਸਕਦੇ ਹਨ ਜੰਗ
ਟਰੰਪ ਦੀ ਵ੍ਹਾਈਟ ਹਾਊਸ ’ਚ ਵਾਪਸੀ ਨਾਲ ਅਮਰੀਕਾ ਦੀ ਵਿਦੇਸ਼ ਨੀਤੀ ’ਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਆਪਣੀ ਚੋਣ ਮੁਹਿੰਮ ਦੌਰਾਨ ਟਰੰਪ ਲਗਾਤਾਰ ਕਹਿੰਦੇ ਰਹੇ ਹਨ ਕਿ ਉਹ ਰੂਸ-ਯੂਕ੍ਰੇਨ ਜੰਗ ਨੂੰ ‘ਇਕ ਦਿਨ’ ’ਚ ਖ਼ਤਮ ਕਰਵਾ ਸਕਦੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਇਸ ਨੂੰ ਕਿਵੇਂ ਖਤਮ ਕਰਨਗੇ ਤਾਂ ਉਨ੍ਹਾਂ ਨੇ ਆਪਣੀ ਨਿਗਰਾਨੀ ਹੇਠ ਸਮਝੌਤਾ ਕਰਵਾਉਣ ਦੀ ਗੱਲ ਕਹੀ। ਹਾਲਾਂਕਿ, ਕਿਸੇ ਯੋਜਨਾ ਦਾ ਉਨ੍ਹਾਂ ਨੇ ਖੁਲਾਸਾ ਨਹੀਂ ਕੀਤਾ।
ਇਹ ਵੀ ਪੜ੍ਹੋ: ਡੌਂਕੀ ਲਗਾ ਅਮਰੀਕਾ ਜਾਣ ਵਾਲਿਆਂ ਲਈ ਅਹਿਮ ਖ਼ਬਰ, ਟਰੰਪ ਕਰਨਗੇ ਇਸ ਕਾਨੂੰਨ ਦੀ ਵਰਤੋਂ
ਇਨ੍ਹਾਂ ਤਰੀਕਿਆਂ ਨਾਲ ਖ਼ਤਮ ਕਰਵਾ ਸਕਦੇ ਹਨ ਯੁੱਧ
ਡਾ. ਰਾਜੀਵ ਰੰਜਨ ਗਿਰੀ ਨੇ ਕਿਹਾ ਕਿ ਟਰੰਪ ਯੂਕ੍ਰੇਨ ਨੂੰ ਮਿਲਣ ਵਾਲੀ ਮਦਦ ’ਚ ਕਟੌਤੀ ਕਰ ਸਕਦੇ ਹਨ। ਇਸ ਨਾਲ ਉਹ ਯੂਕ੍ਰੇਨ ਨੂੰ ਦਿੱਤੇ ਜਾਣ ਵਾਲੇ ਹਥਿਆਰਥਾਂ ਦੀ ਸਪਲਾਈ ਵੀ ਰੋਕ ਸਕਦੇ ਹਨ। ਉਹ ਚੋਣ ਪ੍ਰਚਾਰ ਦੌਰਾਨ ਯੂਕ੍ਰੇਨ ਨੂੰ ਮਿਲਟਰੀ-ਆਰਥਿਕ ਸਹਾਇਤਾ ਦੀ ਆਲੋਚਨਾ ਕਰਦੇ ਰਹੇ ਹਨ। ਪਹਿਲਾਂ ਵੀ ਟਰੰਪ ਜ਼ੇਲੇਂਸਕੀ ਨੂੰ ਸ਼ਾਨਦਾਰ ‘ਸੇਲਜ਼ਮੈਨ’ ਦੱਸ ਚੁੱਕੇ ਹਨ। ਇਸ ਦੇ ਨਾਲ ਹੀ ਮੋਦੀ ਨੇ ਜ਼ੇਲੇਂਸਕੀ ਨੂੰ ਸ਼ਾਨਦਾਰ ਨੇਤਾ ਵੀ ਦੱਸਿਆ ਹੈ। ਜ਼ੇਲੇਂਸਕੀ ਖੁਦ ਮੋਦੀ ਨੂੰ ਕਈ ਵਾਰ ਜੰਗ ਰੋਕਣ ਦੀ ਅਪੀਲ ਕਰ ਚੁੱਕੇ ਹਨ। ਉਨ੍ਹਾਂ ਨੂੰ ਮੋਦੀ ’ਤੇ ਬਹੁਤ ਭਰੋਸਾ ਹੈ।
ਇਹ ਵੀ ਪੜ੍ਹੋ: ਟਰੰਪ ਸਰਕਾਰ ’ਚ ਭਾਰਤਵੰਸ਼ੀ ਕਸ਼ਯਪ ਪਟੇਲ ਬਣ ਸਕਦੇ ਹਨ CIA ਚੀਫ
ਰੂਸ ਨਾਲ ਦੋਸਤੀ ਵੀ ਆ ਸਕਦੀ ਹੈ ਕੰਮ
ਰਾਜੀਵ ਰੰਜਨ ਦਾ ਕਹਿਣਾ ਹੈ ਕਿ ਟਰੰਪ ਤੇ ਮੋਦੀ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਦੋਸਤ ਹਨ। ਅਜਿਹੇ ’ਚ ਦੋਵੇਂ ਜੰਗ ਖ਼ਤਮ ਕਰਨ ਲਈ ਪੁਤਿਨ ’ਤੇ ਦਬਾਅ ਬਣਾ ਸਕਦੇ ਹਨ। ਟਰੰਪ ਦੇ 2 ਸਾਬਕਾ ਰਾਸ਼ਟਰੀ ਸੁਰੱਖਿਆ ਮੁਖੀਆਂ ਨੇ ਮਈ ’ਚ ਲਿਖੇ ਇੱਕ ਖੋਜ ਪੱਤਰ ’ਚ ਸੁਝਾਅ ਦਿੱਤਾ ਸੀ ਕਿ ਅਮਰੀਕਾ ਨੂੰ ਯੂਕ੍ਰੇਨ ਨੂੰ ਹਥਿਆਰਾਂ ਦੀ ਸਪਲਾਈ ਜਾਰੀ ਰੱਖਣੀ ਚਾਹੀਦੀ ਹੈ। ਇਹ ਸ਼ਰਤ ਇਹ ਵੀ ਰੱਖੀ ਜਾਵੇ ਕਿ ਉਹ ਰੂਸ ਨਾਲ ਵੀ ਸ਼ਾਂਤੀ ਵਾਰਤਾ ਕਰੇ।
ਇਹ ਵੀ ਪੜ੍ਹੋ: ਡੋਨਾਲਡ ਟਰੰਪ ਦੀ ਜਿੱਤ ਨਾਲ ਕਿਸ ਵਿਸ਼ਵ ਨੇਤਾ ਦਾ ਵਧੇਗਾ ‘ਦਬਦਬਾ’ ਤਾਂ ਕਿਸ ਲਈ ‘ਖਤਰਾ’
ਯੂਕ੍ਰੇਨ ਵਾਂਗ ਕੀ ਇਜ਼ਰਾਈਲ-ਈਰਾਨ ਯੁੱਧ ਵੀ ਖ਼ਤਮ ਹੋਵੇਗਾ
ਯੂਕ੍ਰੇਨ ਵਾਂਗ, ਟਰੰਪ ਨੇ ਮੱਧ ਪੂਰਬ ’ਚ ਸ਼ਾਂਤੀ ਲਿਆਉਣ ਦਾ ਵਾਅਦਾ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਇਜ਼ਰਾਈਲ, ਗਾਜ਼ਾ ’ਚ ਹਮਾਸ ਤੇ ਲੈਬਨਾਨ ’ਚ ਇਜ਼ਰਾਈਲ-ਹਿਜ਼ਬੁੱਲਾ ਵਿਚਾਲੇ ਟਕਰਾਅ ਨੂੰ ਖ਼ਤਮ ਕਰ ਸਕਦਾ ਹੈ। ਟਰੰਪ ਨੇ ਵਾਰ-ਵਾਰ ਕਿਹਾ ਹੈ ਕਿ ਜੇਕਰ ਉਹ ਜੋ ਬਿਡੇਨ ਦੀ ਬਜਾਏ ਸੱਤਾ ’ਚ ਹੁੰਦੇ ਤਾਂ ਹਮਾਸ ਇਜ਼ਰਾਈਲ ’ਤੇ ਹਮਲਾ ਨਾ ਕਰਦਾ। ਹਾਲਾਂਕਿ ਈਰਾਨ ਦੇ ਮਾਮਲੇ ’ਚ ਟਰੰਪ ਆਪਣੀ ਪੁਰਾਣੀ ਨੀਤੀ ’ਤੇ ਵਾਪਸ ਜਾਣਾ ਚਾਹੁਣਗੇ। ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਅਮਰੀਕਾ ਨੇ ਈਰਾਨ ਨਾਲ ਪ੍ਰਮਾਣੂ ਸਮਝੌਤਾ ਤੋੜ ਦਿੱਤਾ ਸੀ ਤੇ ਉਸ ’ਤੇ ਪਾਬੰਦੀਆਂ ਵਧਾ ਦਿੱਤੀਆਂ ਸਨ।
ਇਹ ਵੀ ਪੜ੍ਹੋ: ਟਰੱਕ 'ਚੋਂ ਮਿਲੀਆਂ 11 ਲੋਕਾਂ ਦੀਆਂ ਲਾਸ਼ਾਂ, ਫੈਲੀ ਸਨਸਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8