ਕੀ ਗਰਭਵਤੀ ਔਰਤਾਂ ਲਗਵਾ ਸਕਦੀਆਂ ਹਨ ਕੋਵਿਡ-19 ਟੀਕਾ, ਪੜ੍ਹੋ ਪੂਰੀ ਖ਼ਬਰ
Friday, Jan 15, 2021 - 07:10 PM (IST)
ਨਵੀਂ ਦਿੱਲੀ - ਦੇਸ਼ ਭਰ ਵਿੱਚ ਸ਼ਨੀਵਾਰ ਤੋਂ ਕੋਰੋਨਾ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਹੋ ਰਹੀ ਹੈ। ਇਸ ਪ੍ਰੋਗਰਾਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਚੁਅਲ ਤਰੀਕੇ ਨਾਲ ਕਰਨਗੇ। ਉਥੇ ਹੀ ਸਿਹਤ ਮੰਤਰਾਲਾ ਨੇ ਦੱਸਿਆ ਹੈ ਕਿ ਕਿਸ ਨੂੰ ਇਹ ਟੀਕਾ ਲਗਾਇਆ ਜਾਵੇਗਾ ਅਤੇ ਕਿਸ ਨੂੰ ਨਹੀਂ। ਆਓ ਜਾਣਦੇ ਹਾਂ ਕਿ ਕੀ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਇਹ ਕੋਰੋਨਾ ਟੀਕਾ ਲਗਵਾ ਸਕਦੀਆਂ ਹਨ ਕਿ ਨਹੀਂ?
ਦੱਸ ਦਈਏ ਕਿ ਕੇਂਦਰੀ ਸਿਹਤ ਮੰਤਰਾਲਾ ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਕੋਵਿਡ-19 ਟੀਕਿਆਂ ਦੀ ਅਦਾਨ-ਪ੍ਰਦਾਨ ਦੀ ਮਨਜ਼ੂਰੀ ਨਹੀਂ ਹੈ ਅਤੇ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਔਰਤਾਂ ਟੀਕਾ ਨਹੀਂ ਲਗਵਾਉਣ ਕਿਉਂਕਿ ਉਨ੍ਹਾਂ ਨੂੰ ਅਜੇ ਤੱਕ ਕਿਸੇ ਵੀ ਕੋਰੋਨਾ ਵਾਇਰਸ-ਰੋਕੂ ਟੀਕੇ ਦੇ ਕਲੀਨਿਕਲ ਟ੍ਰਾਇਲ ਦਾ ਹਿੱਸਾ ਨਹੀਂ ਬਣਾਇਆ ਗਿਆ ਹੈ ਮੰਤਰਾਲਾ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਲਿਖੇ ਪੱਤਰ ਵਿੱਚ ਐਮਰਜੈਂਸੀ ਹਾਲਾਤਾਂ ਵਿੱਚ ਇਸਦਾ ਇਸਤੇਮਾਲ ਕਰਨ ਅਤੇ ਕਿਹਾ ਕਿ ਕੋਵਿਡ-19 ਟੀਕਾ ਸਿਰਫ 18 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਹੈ। ਜ਼ਰੂਰਤ ਪੈਣ 'ਤੇ ਕੋਵਿਡ-19 ਟੀਕਿਆਂ ਅਤੇ ਹੋਰ ਟੀਕਿਆਂ ਵਿਚਾਲੇ ਘੱਟ ਤੋਂ ਘੱਟ 14 ਦਿਨ ਦਾ ਅੰਤਰਾਲ ਲਿਆ ਜਾ ਸਕਦਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।