ਤਾਮਿਲਨਾਡੂ ਵਿਧਾਨ ਸਭਾ ਚੋਣਾਂ ''ਚ ਕਿਸਮਤ ਅਜਮਾ ਸਕਦੀ ਹੈ ''ਆਪ''

02/12/2016 2:49:27 PM

ਚੇਨਈ— ਆਮ ਆਦਮੀ ਪਾਰਟੀ ਤਾਮਿਲਨਾਡੂ ''ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਪੀਪਲਜ਼ ਵੈਲਫੇਅਰ ਫਰੰਟ ਨਾਲ ਮਿਲ ਕੇ ਲੜ ਸਕਦੀ ਹੈ। ਇਸ ਮੋਰਚੇ ''ਚ ਵਾਈਕੋ ਦੀ ਅਗਵਾਈ ਵਾਲੀ ਐੱਮ.ਡੀ.ਐੱਮ.ਕੇ. ਅਤੇ ਖੱਬੇ ਪੱਖੀ ਪਾਰਟੀਆਂ ਸ਼ਾਮਲ ਹਨ। ਆਉਣ ਵਾਲੀਆਂ ਚੋਣਾਂ ''ਤੇ ਰਣਨੀਤੀ ਬਾਰੇ ਪਾਰਟੀ ''ਚ ਚਰਚਾ ਕਰਨ ਲਈ ਇੱਥੇ ਪੁੱਜੇ ''ਆਪ'' ਨੇਤਾ ਸੋਮਨਾਥ ਭਾਰਤੀ ਨੇ ਇਸ ਬਾਰੇ ਸੰਕੇਤ ਦਿੱਤੇ ਹਨ।
ਭਾਰਤੀ ਇਸ ਮੁੱਦੇ ''ਤੇ ਗੱਲ ਕਰਨ ਲਈ ਦਿਨ ''ਚ ਵਾਈਕੋ ਨਾਲ ਮੁਲਾਕਾਤ ਕਰ ਸਕਦੇ ਹਨ। ਪੀਪਲਜ਼ ਵੈਲਫੇਅਰ ਫਰੰਟ ''ਚ ਸ਼ਾਮਲ ਹੋਰ ਪਾਰਟੀਆਂ ''ਚ ਥਿਰੂਮਾ ਵਾਲਵਿਨ ਦੀ ਅਗਵਾਈ ਵਾਲੀ ਵੀ.ਸੀ.ਕੇ., ਭਾਕਪਾ ਅਤੇ ਮਾਕਪਾ ਹਨ।


Disha

News Editor

Related News