ਕੀ ਖਤਰਨਾਕ ਵੀ ਹੋ ਸਕਦੀ ਹੈ ਅਦਰਕ ਵਾਲੀ ਚਾਹ?

01/13/2020 7:07:26 PM

ਨਵੀਂ ਦਿੱਲੀ (ਕ.)-ਸਰਦੀਆਂ ’ਚ ਅਦਰਕ ਵਾਲੀ ਵਧੀਆ ਚਾਹ ਭਲਾ ਕਿਸ ਨੂੰ ਪਸੰਦ ਨਹੀਂ, ਇਸ ਲਈ ਕਈ ਵਾਰ ਚਾਹ ’ਚ ਜ਼ਿਆਦਾ ਅਦਰਕ ਵੀ ਪਾਇਆ ਜਾਂਦਾ ਹੈ, ਨਾਲ ਹੀ ਇਸ ਦੇ ਮੈਡੀਕਲੀ ਗੁਣਾਂ ਕਾਰਣ ਅਦਰਕ ਦੀ ਵਰਤੋਂ ਖਾਣ ’ਚ ਵੀ ਹੁੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਅਦਰਕ ਤੁਹਾਡੀ ਸਿਹਤ ਨੂੰ ਵਿਗਾੜ ਵੀ ਸਕਦਾ ਹੈ।
ਬਲੱਡ ਪ੍ਰੈਸ਼ਰ
ਅਦਰਕ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ ਪਰ ਜੇਕਰ ਤੁਸੀਂ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਤਾਂ ਜ਼ਿਆਦਾ ਅਦਰਕ ਖਾਣਾ ਤੁਹਾਡੇ ਲਈ ਪ੍ਰੇਸ਼ਾਨੀ ਖੜ੍ਹੀ ਕਰ ਸਕਦਾ ਹੈ।
ਡਾਇਰੀਆ
ਅਦਰਕ ਪੇਟ ਨੂੰ ਸਾਫ ਰੱਖਣ ’ਚ ਮਦਦ ਕਰਦਾ ਹੈ। ਇਸ ਦਾ ਜੂਸ ਪਾਚਣ ’ਚ ਮਦਦ ਕਰਦਾ ਹੈ ਪਰ ਇਸ ਦੀ ਇਹੋ ਖਾਸੀਅਤ ਉਦੋਂ ਬੁਰਾਈ ’ਚ ਤਬਦੀਲ ਹੋ ਜਾਂਦੀ ਹੈ, ਜਦੋਂ ਅਦਰਕ ਨੂੰ ਜ਼ਿਆਦਾ ਮਾਤਰਾ ’ਚ ਖਾਧਾ ਜਾਂਦਾ ਹੈ। ਇਸ ਸਥਿਤੀ ’ਚ ਵਿਅਕਤੀ ਨੂੰ ਡਾਇਰੀਆ ਹੋਣ ਦਾ ਖਤਰਾ ਰਹਿੰਦਾ ਹੈ।
ਗੈਸ-ਬਲੋਟਿੰਗ
ਅਦਰਕ ਕਾਰਣ ਜ਼ਿਆਦਾ ਗੈਸ ਅਤੇ ਬਲੋਟਿੰਗ ਦੀ ਸਮੱਸਿਆ ਵੀ ਹੋ ਸਕਦੀ ਹੈ, ਇਸ ਲਈ ਭਾਵੇਂ ਚਾਹ ’ਚ ਇਸ ਦੀ ਵਰਤੋਂ ਕਰੋ ਜਾਂ ਫਿਰ ਖਾਣ ’ਚ ਇਸ ਦੀ ਮਾਤਰਾ ਸੀਮਤ ਰਹੇ।
ਜਲਣ
ਜ਼ਿਆਦਾ ਅਦਰਕ ਦੀ ਚਾਹ ਜਾਂ ਸਬਜ਼ੀ ’ਚ ਇਸ ਦਾ ਜ਼ਿਆਦਾ ਇਸਤੇਮਾਲ ਪੇਟ ’ਚ ਜਲਣ ਦੀ ਸਮੱਸਿਆ ਵੀ ਪੈਦਾ ਕਰ ਸਕਦਾ ਹੈ। ਇਸ ਦੇ ਲਈ ਤੁਹਾਨੂੰ ਦਵਾਈ ਵੀ ਖਾਣੀ ਪੈ ਸਕਦੀ ਹੈ।
ਦਿਲ ਲਈ ਨਹੀਂ ਚੰਗਾ
ਅਦਰਕ ’ਚ ਮੌਜੂਦ ਤੱਤ ਖੂਨ ਨੂੰ ਪਤਲਾ ਕਰਦੇ ਹਨ। ਜ਼ਿਆਦਾ ਅਦਰਕ ਇਸ ਪ੍ਰੋਸੈੱਸ ਨੂੰ ਤੇਜ਼ ਕਰਦੇ ਹੋਏ ਦਿਲ ਲਈ ਪ੍ਰੇਸ਼ਾਨੀ ਖੜ੍ਹੀ ਕਰ ਸਕਦਾ ਹੈ। ਉਥੇ ਇਸ ਦੀ ਬਲੱਡ ਪ੍ਰੈਸ਼ਰ ਘੱਟ ਕਰਨ ਦੀ ਕੁਆਲਿਟੀ ਵੀ ਦਿਲ ’ਤੇ ਦਬਾਅ ਵਧਾ ਸਕਦੀ ਹੈ।


Sunny Mehra

Content Editor

Related News