ਕੋਰੋਨਾ ਪ੍ਰਭਾਵਿਤ ਕੈਮਰਾਮੈਨ ਦੀ ਮੌਤ ਕਾਰਨ ਦੂਰਦਰਸ਼ਨ ਦਫ਼ਤਰ ਸੀਲ

05/29/2020 2:41:01 PM

ਨਵੀਂ ਦਿੱਲੀ- ਦੂਰਦਰਸ਼ਨ ਦੇ ਕੈਮਰਾਮੈਨ ਯੋਗੇਸ਼ ਕੁਮਾਰ ਦੇ ਦਿਹਾਂਤ ਤੋਂ ਬਾਅਦ ਦੂਰਦਰਸ਼ਨ ਦਫ਼ਤਰ ਨੂੰ ਸੀਲ ਕਰ ਦਿੱਤਾ ਗਿਆ ਹੈ। ਸੂਤਰਾਂ ਦਾ ਕਹਿਣਾ ਕਿ ਸ਼੍ਰੀ ਯੋਗੇਸ਼ ਕੁਮਾਰ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਦਾ ਪਰਸੋਂ ਦਿਹਾਂਤ ਹੋ ਗਿਆ। ਕੱਲ ਯਾਨੀ ਵੀਰਵਾਰ ਨੂੰ ਆਈ ਜਾਂਚ ਰਿਪੋਰਟ 'ਚ ਉਨ੍ਹਾਂ ਦੇ ਕੋਰੋਨਾ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ। ਸੂਤਰਾਂ ਅਨੁਸਾਰ ਸ਼੍ਰੀ ਕੁਮਾਰ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ, ਇਕ ਬੇਟਾ ਅਤੇ ਬੇਟੀ ਹੈ। ਸ਼੍ਰੀ ਕੁਮਾਰ ਨੂੰ ਕੋਰੋਨਾ ਦੀ ਪੁਸ਼ਟੀ ਹੋਣ 'ਤੇ ਦੂਰਦਰਸ਼ਨ ਦਫ਼ਤਰ ਨੂੰ ਸੈਨੀਟਾਈਜ਼ ਕਰਨ ਲਈ ਦਫ਼ਤਰ ਨੂੰ 2 ਦਿਨਾਂ ਲਈ ਸੀਲ ਕਰ ਦਿੱਤਾ ਗਿਆ ਹੈ। ਸ਼੍ਰੀ ਕੁਮਾਰ 53 ਸਾਲ ਦੇ ਸਨ। ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਨਾਲ ਰਾਜਧਾਨੀ ਦੇ ਕਈ ਪੱਤਰਕਾਰ ਅਤੇ ਫੋਟੋਗ੍ਰਾਫਰ ਪੀੜਤ ਹੋ ਗਏ ਹਨ।

ਦੱਸ ਦੇਈਏ ਕਿ ਪਿਛਲੇ 24 ਘੰਟਿਆਂ ਅੰਦਰ ਕੋਰੋਨਾ ਦੇ 7 ਹਜ਼ਾਰ 466 ਮਾਮਲੇ ਸਾਹਮਣੇ ਆਏ ਹਨ ਅਤੇ 175 ਲੋਕਾਂ ਦੀ ਮੌਤ ਹੋ ਚੁਕੀ ਹੈ। ਸ਼ੁੱਕਰਵਾਰ ਨੂੰ ਸਿਹਤ ਮੰਤਰਾਲੇ ਵਲੋਂ ਜਾਰੀ ਰਿਪੋਰਟ ਅਨੁਸਾਰ, ਹੁਣ ਦੇਸ਼ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਇਕ ਲੱਖ 65 ਹਜ਼ਾਰ 799 ਹੋ ਗਈ ਹੈ। ਕੋਰੋਨਾ ਦੀ ਲਪੇਟ 'ਚ ਆ ਕੇ ਹੁਣ ਤੱਕ 4 ਹਜ਼ਾਰ 706 ਲੋਕ ਜਾਨ ਗਵਾ ਚੁਕੇ ਹਨ। ਰਾਹਤ ਭਰੀ ਗੱਲ ਹੈ ਕਿ ਠੀਕ ਹੋਣ ਵਾਲਿਆਂ ਦਾ ਅੰਕੜਾ ਵਧਿਆ ਹੈ। ਪਿਛਲੇ 24 ਘੰਟਿਆਂ 'ਚ ਕਰੀਬ 4 ਹਜ਼ਾਰ ਲੋਕ ਠੀਕ ਹੋਏ ਹਨ। ਹੁਣ ਠੀਕ ਹੋਣ ਵਾਲਿਆਂ ਦੀ ਗਿਣਤੀ 71 ਹਜ਼ਾਰ 106 ਹੋ ਗਈ ਹੈ। ਹੁਣ ਦੇਸ਼ 'ਚ ਕੁੱਲ ਸਰਗਰਮ ਮਾਮਲਿਆਂ ਦੀ ਗਿਣਤੀ ਕਰੀਬ 90 ਹਜ਼ਾਰ ਹੈ।


DIsha

Content Editor

Related News