ਰਾਜਪਾਲ ਨੂੰ ਰਾਹਤ, ਕਲਕੱਤਾ ਹਾਈ ਕੋਰਟ ਮਮਤਾ ਵਿਰੁੱਧ ਮਾਣਹਾਨੀ ਦੇ ਕੇਸ ਦੀ ਸੁਣਵਾਈ ਲਈ ਤਿਆਰ

Wednesday, Jul 10, 2024 - 08:07 PM (IST)

ਕੋਲਕਾਤਾ, (ਭਾਸ਼ਾ)- ਕਲਕੱਤਾ ਹਾਈ ਕੋਰਟ ਪੱਛਮੀ ਬੰਗਾਲ ਦੇ ਰਾਜਪਾਲ ਸੀ. ਵੀ. ਐਨੰਦ ਬੋਸ ਵਲੋਂ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਤ੍ਰਿਣਮੂਲ ਕਾਂਗਰਸ ਦੇ ਕੁਝ ਨੇਤਾਵਾਂ ਵਿਰੁੱਧ ਦਾਇਰ ਮਾਣਹਾਨੀ ਦੇ ਕੇਸ ’ਚ ਅੰਤਰਿਮ ਹੁਕਮ ਲਈ ਅਰਜ਼ੀ ’ਤੇ ਸੁਣਵਾਈ ਕਰੇਗੀ।

ਰਾਜਪਾਲ ਨੇ 28 ਜੂਨ ਨੂੰ ਬੈਨਰਜੀ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਇਸ ਤੋਂ ਇਕ ਦਿਨ ਪਹਿਲਾਂ ਬੈਨਰਜੀ ਨੇ ਦਾਅਵਾ ਕੀਤਾ ਸੀ ਕਿ ਔਰਤਾਂ ਨੇ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਹੈ ਕਿ ਉਹ ਰਾਜ ਭਵਨ ਜਾਣ ਤੋਂ ਡਰਦੀਆਂ ਹਨ।

ਜਸਟਿਸ ਕ੍ਰਿਸ਼ਨਾ ਰਾਓ ਨੇ ਆਉਂਦੇ ਸੋਮਵਾਰ ਮਾਮਲੇ ਦੀ ਸੁਣਵਾਈ ਕਰਨ ਦਾ ਨਿਰਦੇਸ਼ ਦਿੱਤਾ ਹੈ। ਉਨ੍ਹਾਂ ਬੋਸ ਦੇ ਵਕੀਲ ਨੂੰ ਜਵਾਬ ਦੇਣ ਵਾਲਿਆਂ ਨੂੰ ਅਰਜ਼ੀ ਦੀਆਂ ਕਾਪੀਆਂ ਪ੍ਰਦਾਨ ਕਰਨ ਲਈ ਵੀ ਕਿਹਾ।

ਬੈਨਰਜੀ ਨੇ 27 ਜੂਨ ਨੂੰ ਸੂਬਾ ਸਕੱਤਰੇਤ ’ਚ ਪ੍ਰਸ਼ਾਸਨਿਕ ਬੈਠਕ ਦੌਰਾਨ ਕਿਹਾ ਸੀ ਕਿ 'ਔਰਤਾਂ ਨੇ ਮੈਨੂੰ ਦੱਸਿਆ ਹੈ ਕਿ ਉਹ ਤਾਜ਼ਾ ਕਥਿਤ ਘਟਨਾਵਾਂ ਦੀ ਖਬਰ ਸੁਣ ਕੇ ਰਾਜ ਭਵਨ ਜਾਣ ਤੋਂ ਡਰਦੀਆਂ ਹਨ।


Rakesh

Content Editor

Related News