'ਕੈਫੇ ਕੌਫੀ ਡੇਅ' ਵਿਕਣ ਲਈ ਤਿਆਰ, ਖ਼ਰੀਦਣ ਦੀ ਦੌੜ 'ਚ ਆਈਆਂ ਇਹ ਕੰਪਨੀਆਂ

Friday, Sep 25, 2020 - 05:52 PM (IST)

'ਕੈਫੇ ਕੌਫੀ ਡੇਅ' ਵਿਕਣ ਲਈ ਤਿਆਰ, ਖ਼ਰੀਦਣ ਦੀ ਦੌੜ 'ਚ ਆਈਆਂ ਇਹ ਕੰਪਨੀਆਂ

ਨਵੀਂ ਦਿੱਲੀ — ਕੈਫੇ ਕੌਫੀ ਡੇਅ (ਸੀਸੀਡੀ) ਭਾਵ Cafe Coffee Day ਆਪਣਾ ਕੌਫੀ ਵੈਂਡਿੰਗ ਮਸ਼ੀਨ ਦਾ ਕਾਰੋਬਾਰ ਵੇਚਣ ਦੀ ਤਿਆਰੀ ਕਰ ਰਿਹਾ ਹੈ। ਇਸ ਦੌਰਾਨ, ਖ਼ਬਰਾਂ ਆ ਰਹੀਆਂ ਹਨ ਕਿ ਟਾਟਾ ਸਮੂਹ ਅਤੇ ਜੁਬਿਲੈਂਟ ਫੂਡ ਵਰਕਸ (ਜੋ ਡੋਮੀਨੋਜ਼ ਅਤੇ ਡਨਕਿਨ ਡੋਨਟਸ ਦੀ ਫਰੈਂਚਾਇਜ਼ੀ ਦਿੰਦਾ ਹੈ) ਸੀਸੀਡੀ ਦੇ ਵੈਂਡਿੰਗ ਮਸ਼ੀਨ ਦੇ ਕਾਰੋਬਾਰ ਨੂੰ ਖਰੀਦਣ ਦੀ ਸੋਚ ਰਹੇ ਹਨ। ਸੀ.ਸੀ.ਡੀ. ਆਪਣੇ ਕਾਰੋਬਾਰ ਨੂੰ ਕਰੀਬ 2000 ਕਰੋੜ ਰੁਪਏ ਵਿਚ ਵੇਚ ਸਕਦੀ ਹੈ। ਸੂਤਰਾਂ ਅਨੁਸਾਰ ਟੀ.ਸੀ.ਐਸ. ਅਤੇ ਟਾਈਟਨ ਤੋਂ ਬਾਅਦ ਤੀਜੀ ਸਭ ਤੋਂ ਮਹੱਤਵਪੂਰਣ ਕੰਪਨੀ ਟਾਟਾ ਖਪਤਕਾਰ ਉਤਪਾਦ ਸੀ.ਸੀ.ਡੀ. ਦੇ ਕਾਰੋਬਾਰ ਲਈ ਬੋਲੀ ਲਗਾ ਸਕਦੇ ਹਨ।

ਸੀਸੀਡੀ ਦਾ ਵੈਂਡਿੰਗ ਮਸ਼ੀਨ ਦਾ ਕਾਰੋਬਾਰ ਕੌਫੀ ਡੇਅ ਗਲੋਬਲ ਦੇ ਤਹਿਤ ਆਉਂਦਾ ਹੈ ਜੋ ਕੌਫੀ ਡੇਅ ਐਂਟਰਪ੍ਰਾਈਜ਼ ਦੀ ਸਹਾਇਕ ਕੰਪਨੀ ਹੈ। ਦੱਸ ਦੇਈਏ ਕਿ ਫਿਲਹਾਲ ਕੌਫੀ ਡੇ ਐਂਟਰਪ੍ਰਾਈਜ ਦੇ ਸ਼ੇਅਰਾਂ ਦੇ ਵਪਾਰ 'ਤੇ ਮਾਰਕੀਟ ਰੈਗੂਲੇਟਰ ਸੇਬੀ ਦੁਆਰਾ ਪਾਬੰਦੀ ਲਗਾਈ ਗਈ ਹੈ। ਇਸੇ ਸਾਲ ਬਲੈਕ ਸਟੋਨ ਨੇ ਕੁਝ ਸਥਾਨਕ ਰੀਅਲ ਅਸਟੇਟ ਡਿਵੈਲਪਰਾਂ ਦੇ ਨਾਲ ਮਿਲ ਕੇ ਬੰਗਲੁਰੂ ਦਾ ਦਫਤਰ ਤਕਰੀਬਨ 2700 ਕਰੋੜ ਵਿਚ ਖਰੀਦਿਆ ਸੀ।

ਇਹ ਵੀ ਦੇਖੋ : H1-B ਵੀਜ਼ਾ ਧਾਰਕਾਂ ਲਈ ਵੱਡਾ ਝਟਕਾ, ਅਮਰੀਕਾ ਆਪਣੇ ਨਾਗਰਿਕਾਂ ਨੂੰ ਦੇਵੇਗਾ ਸਿਖਲਾਈ

ਟਾਟਾ ਸਮੂਹ ਸੀ.ਸੀ.ਡੀ. ਕੌਫੀ ਪਲਾਂਟ ਵੀ ਖਰੀਦੇਗਾ!

ਖ਼ਬਰ ਇਹ ਵੀ ਹੈ ਕਿ ਟਾਟਾ ਸਮੂਹ ਕੈਫੇ ਕੌਫੀ ਡੇਅ ਦਾ 12 ਹਜ਼ਾਰ ਹੈਕਟੇਅਰ ਦਾ ਕੌਫੀ ਪਲਾਂਟ ਵੀ ਖਰੀਦ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਕੈਫੇ ਕੌਫੀ ਡੇਅ ਦੇ ਬਾਨੀ ਵੀ. ਜੀ. ਸਿਧਾਰਥ ਨੇ ਖੁਦਕੁਸ਼ੀ ਕਰ ਲਈ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਟਾਟਾ ਗਰੁੱਪ ਇਸ ਪਲਾਂਟ ਨੂੰ 12 ਹਜ਼ਾਰ ਤੋਂ 15 ਹਜ਼ਾਰ ਕਰੋੜ ਦੇ ਵਿਚਕਾਰ ਖਰੀਦ ਸਕਦਾ ਹੈ। 

ਇਹ ਵੀ ਦੇਖੋ : ਹੁਣ ਨਿਵੇਸ਼ ਸਲਾਹਕਾਰ ਨਹੀਂ ਵਸੂਲ ਸਕਣਗੇ ਵਾਧੂ ਫ਼ੀਸ, SEBI ਨੇ ਜਾਰੀ ਕੀਤੀਆਂ ਗਾਈਡਲਾਈਂਸ


author

Harinder Kaur

Content Editor

Related News