ਆਂਧਰਾ ਪ੍ਰਦੇਸ਼ ’ਚ ਉਰਦੂ ਨੂੰ ਆਪਸ਼ਨਲ ਦੂਜੀ ਭਾਸ਼ਾ ਲਈ ਕੈਬਨਿਟ ਦੀ ਮਨਜ਼ੂਰੀ

Wednesday, Mar 09, 2022 - 06:02 PM (IST)

ਆਂਧਰਾ ਪ੍ਰਦੇਸ਼ ’ਚ ਉਰਦੂ ਨੂੰ ਆਪਸ਼ਨਲ ਦੂਜੀ ਭਾਸ਼ਾ ਲਈ ਕੈਬਨਿਟ ਦੀ ਮਨਜ਼ੂਰੀ

ਵਿਜੈਵਾੜਾ- ਸੂਬੇ ਦੀ ਕੈਬਨਿਟ ਨੇ ਆਂਧਰਾ ਪ੍ਰਦੇਸ਼ ਰਾਜ ਭਾਸ਼ਾ ਕਾਨੂੰਨ ’ਚ ਸੋਧ ਕਰਨ ਦਾ ਫੈਸਲਾ ਕੀਤਾ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਤੇਲਗੂ ਦੇ ਬਰਾਬਰ ਉਰਦੂ ਨੂੰ ਆਪਸ਼ਨਲ ਦੂਜੀ ਭਾਸ਼ਾ ਦੇ ਰੂਪ ’ਚ ਚੁਣਨ ਦੀ ਸਹੂਲਤ ਮਿਲੇਗੀ। ਸਰਕਾਰ ਦੇ ਇਸ ਫੈਸਲੇ ਨੂੰ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ।

ਇਸ ਦੇ ਨਾਲ ਹੀਆਂ ਕੈਬਨਿਟ ਨੇ 1234 ਕਰੋਡ਼ ਰੁਪਏ ਦੀ ਲਾਗਤ ਨਾਲ ਨਿਜਾਮਪੱਟਨਮ, ਮਛਲੀਪੱਟਨਮ ਅਤੇ ਉੱਪਦਾ ’ਚ ਮੱਛੀਆਂ ਫੜਣ ਦੀ ਬੰਦਰਗਾਹ ਦੀ ਉਸਾਰੀ ਲਈ ਪ੍ਰਬੰਧਕੀ ਮਨਜ਼ੂਰੀ ਨੂੰ ਹਰੀ ਝੰਡੀ ਦੇਣ ਦਾ ਫ਼ੈਸਲਾ ਲਿਆ। ਉੱਥੇ ਹੀ ਸਰਕਾਰ ਵਿਧਾਨ ਸਭਾ ’ਚ ਇਕ ਬਿੱਲ ਪੇਸ਼ ਕਰੇਗੀ, ਜਿਸ ’ਚ ਕਰਮਚਾਰੀਆਂ ਦੀ ਸੇਵਾ-ਮੁਕਤੀ ਦੀ ਉਮਰ 60 ਤੋਂ ਵਧਾ ਕੇ 62 ਸਾਲ ਕੀਤੀ ਜਾਵੇਗੀ।


author

DIsha

Content Editor

Related News