ਜੌਲੀਗ੍ਰਾਂਟ ਏਅਰਪੋਰਟ ਨੂੰ ਅੰਤਰਰਾਸ਼ਟਰੀ ਹਵਾਈ ਅੱਡਾ ਬਣਾਉਣ 'ਤੇ ਮੰਤਰੀ ਮੰਡਲ ਦੀ ਮੋਹਰ
Wednesday, Sep 11, 2019 - 10:31 PM (IST)

ਦੇਹਰਾਦੂਨ— ਉੱਤਰਾਖੰਡ ਦੇ ਮੰਤਰੀ ਮੰਡਲ ਨੇ ਜੌਲੀਗ੍ਰਾਂਟ ਏਅਰਪੋਰਟ ਨੂੰ ਅੰਤਰਰਾਸ਼ਟਰੀ ਏਅਰਪੋਰਟ ਬਣਾਉਣ 'ਤੇ ਮੋਹਰ ਲਗਾ ਦਿੱਤੀ ਹੈ। ਸੂਬੇ ਦੀ ਕੈਬਨਿਟ ਬੈਠਕ 'ਚ ਕੁਲ 16 ਮਾਮਲੇ ਸਾਹਮਣੇ ਆਏ। ਜਿਸ 'ਚ 15 ਮਾਮਲਿਆਂ 'ਤੇ ਮੰਤਰੀ ਮੰਡਲ ਨੇ ਮੋਹਰ ਲਗਾਈ ਹੈ।
ਮਹਾਤਮਾ ਗਾਂਧੀ ਦਿਹਾਤੀ ਰੋਜ਼ਗਾਰ ਯੋਜਨਾ ਦੇ ਤਹਿਤ 2668 ਅਹੁਦਿਆਂ ਨੂੰ ਸਥਾਈ ਤੌਰ 'ਤੇ ਮਨਜ਼ੂਰੀ ਦਿੱਤੀ ਗਈ ਸੀ। ਜਿਨ੍ਹਾਂ 'ਚੋਂ ਬਚੇ ਕੁਝ ਕਰਮਚਾਰੀਆਂ ਦੀ ਤਨਖਾਹ 'ਚ ਵੀ 5 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਕੈਂਪ ਨੋਟੀਫਿਕੇਸ਼ਨ ਦੇ ਤਹਿਤ ਸਾਲਾਨਾ ਲੇਖਾ ਨੂੰ ਵਿਧਾਨ ਮੰਡਲ ਸਾਰਣੀ 'ਤੇ ਰੱਖਣ ਨੂੰ ਮੰਤਰੀ ਮੰਡਲ ਨੇ ਮਨਜ਼ੂਰੀ ਦੇ ਦਿੱਤੀ ਹੈ।