ਬ੍ਰਿਟੇਨ ’ਚ ਰਹਿਣਾ ਤੇ ਆਉਣਾ-ਜਾਣਾ ਆਸਾਨ ਬਣਾਉਣ ਲਈ ਸਮਝੌਤਾ

Thursday, May 06, 2021 - 01:39 PM (IST)

ਨਵੀਂ ਦਿੱਲੀ(ਭਾਸ਼ਾ) : ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਬ੍ਰਿਟੇਨ ਤੇ ਉੱਤਰੀ ਆਈਲੈਂਡ ਦਰਮਿਆਨ ਰਹਿਣ ਤੇ ਆਉਣ-ਜਾਣ ਲਈ ਸਮਝੌਤਾ ਮੰਗ-ਪੱਤਰ ਨੂੰ ਬੁੱਧਵਾਰ ਮਨਜ਼ੂਰੀ ਦੇ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਕੈਬਨਿਟ ਦੀ ਬੈਠਕ ਵਿੱਚ ਇਸ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ।

ਇਹ ਵੀ ਪੜ੍ਹੋ : ਯੂਰਪੀ ਦੇਸ਼ ਬਣਾ ਰਹੇ ਵੈਕਸੀਨ ਪਾਸਪੋਰਟ, ਕੋਵਿਸ਼ੀਲਡ ਲਵਾਉਣ ’ਤੇ ਹੀ ਮਿਲੇਗੀ ਐਂਟਰੀ

ਸਰਕਾਰੀ ਬਿਆਨ ਮੁਤਾਬਕ ਇਹ ਸਮਝੌਤਾ ਮੰਗ-ਪੱਤਰ ਭਾਰਤ ਸਰਕਾਰ ਅਤੇ ਬ੍ਰਿਟੇਨ ਦੀ ਮਹਾਰਾਣੀ ਦੀ ਸਰਕਾਰ (ਇੰਗਲੈਂਡ, ਵੇਲਸ, ਸਕਾਟਲੈਂਡ ਤੇ ਆਇਰਲੈਂਡ) ਅਤੇ ਉੱਤਰੀ ਆਈਲੈਂਡ ਦਰਮਿਆਨ ਹੈ। ਇਸ ਦਾ ਉਦੇਸ਼ ਵੀਜ਼ਾ ਪ੍ਰਕਿਰਿਆ ਨੂੰ ਆਸਾਨ ਬਣਾਉਣਾ ਹੈ ਤਾਂ ਜੋ ਵਿਦਿਆਰਥੀਆਂ, ਖੋਜੀਆਂ ਤੇ ਮਾਹਰ ਪੇਸ਼ੇਵਰਾਂ ਦਾ ਆਉਣਾ-ਜਾਣਾ ਆਸਾਨ ਹੋਵੇ ਅਤੇ ਦੋਵਾਂ ਧਿਰਾਂ ਦਰਮਿਆਨ ਅਨਿਯਮਿਤ ਪ੍ਰਵਾਸ ਤੇ ਮਨੁੱਖੀ ਸਮੱਗਲਿੰਗ ਸਬੰਧੀ ਮੁੱਦਿਆਂ ’ਤੇ ਸਹਿਯੋਗ ਨੂੰ ਮਜ਼ਬੂਤ ਬਣਾਇਆ ਜਾ ਸਕੇ।

ਇਹ ਵੀ ਪੜ੍ਹੋ : ਕੋਰੋਨਾ ਜਾਂਚ ’ਚ ਵੱਡਾ ਘਪਲਾ! ਇੰਡੋਨੇਸ਼ੀਆ ’ਚ ਸਵੈਬ ਸੈਂਪਲ ਕਿੱਟ ਧੋਅ ਕੇ ਫਿਰ ਕੀਤੀ ਇਸਤੇਮਾਲ

ਬਿਆਨ ਮੁਤਾਬਕ ਸਮਝੌਤਾ ਮੰਗ-ਪੱਤਰ ਨਾਲ ਭਾਰਤੀ ਵਿਦਿਆਰਥੀਆਂ, ਵਿਦਵਾਨਾਂ ਅਤੇ ਖੋਜਕਰਤਾਵਾਂ, ਪੇਸ਼ੇਵਰਾਂ ਅਤੇ ਆਰਥਿਕ ਕਾਰਨਾਂ ਕਰਕੇ ਪਰਵਾਸ ਕਰਨ ਵਾਲੇ ਲੋਕਾਂ ਨੂੰ ਲਾਭ ਮਿਲੇਗਾ। ਇਸ ਨਾਲ ਉਨ੍ਹਾਂ ਲੋਕਾਂ ਨੂੰ ਵੀ ਲਾਭ ਮਿਲੇਗਾ ਜੋ ਜਾਤੀ, ਆਸਥਾ, ਧਰਮ ਜਾਂ ਲਿੰਗ ਦੇ ਵਿਚਾਰਾਂ ਨੂੰ ਛੱਡ ਕੇ ਦੋਵਾਂ ਦੇਸ਼ਾਂ ਦਰਮਿਆਨ ਆਰਥਿਕ ਵਿਕਾਸ ਲਈ ਵੱਖ-ਵੱਖ ਪ੍ਰੋਜੈਕਟਾਂ ਰਾਹੀਂ ਸਵੈ-ਇੱਛਾ ਨਾਲ ਯੋਗਦਾਨ ਪਾਉਣ ਦੀ ਇੱਛਾ ਰੱਖਦੇ ਹਨ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਤੇ ਬ੍ਰਿਟੇਨ ਦਰਮਿਆਨ ਵੈਸ਼ਵਿਕ ਖੋਜ ਭਾਈਵਾਲੀ ਸਬੰਧੀ ਸਮਝੌਤੇ ਨੂੰ ਵੀ ਮਨਜ਼ੂਰੀ ਦਿੱਤੀ, ਜੋ ਪੂਰਨ ਤੌਰ ’ਤੇ ਅਸਰਦਾਰ ਹੋਵੇਗਾ। ਇਸ ਨਾਲ ਭਾਰਤ ਤੇ ਬ੍ਰਿਟੇਨ ਨਵੀਆਂ ਖੋਜਾਂ ਸਬੰਧੀ ਵੈਸ਼ਵਿਕ ਭਾਈਵਾਲੀ (ਜੀ. ਆਈ. ਪੀ.) ਦੀ ਸ਼ੁਰੂਆਤ ਕਰਨਗੇ।

ਇਹ ਵੀ ਪੜ੍ਹੋ : IPL ਮੁਲਤਵੀ ਹੋਣ ਮਗਰੋਂ ਕੋਰੋਨਾ ਖ਼ਿਲਾਫ਼ ਜੰਗ ਜਿੱਤਣ ਲਈ ਵਿਰਾਟ ਕੋਹਲੀ ਨੇ ਬਣਾਈ 'ਰਣਨੀਤੀ'

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News