ਪੱਤਾ ਗੋਭੀ ਕਾਰਨ 12ਵੀਂ ਦੀ ਵਿਦਿਆਰਥਣ ਦੀ ਮੌਤ, ਦਿਮਾਗ ''ਚ ਮਿਲੀਆਂ 20-25 ਗੰਢਾਂ

Friday, Jan 02, 2026 - 06:06 PM (IST)

ਪੱਤਾ ਗੋਭੀ ਕਾਰਨ 12ਵੀਂ ਦੀ ਵਿਦਿਆਰਥਣ ਦੀ ਮੌਤ, ਦਿਮਾਗ ''ਚ ਮਿਲੀਆਂ 20-25 ਗੰਢਾਂ

ਅਮਰੋਹਾ/ਦਿੱਲੀ: ਉੱਤਰ ਪ੍ਰਦੇਸ਼ ਦੇ ਅਮਰੋਹਾ ਵਿੱਚ ਇੱਕ ਬੇਹੱਦ ਖੌਫਨਾਕ ਅਤੇ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਫਾਸਟ ਫੂਡ ਖਾਣ ਦੀ ਆਦਤ ਨੇ ਇੱਕ 18 ਸਾਲਾ ਵਿਦਿਆਰਥਣ ਦੀ ਜਾਨ ਲੈ ਲਈ। 12ਵੀਂ ਜਮਾਤ ਦੀ ਵਿਦਿਆਰਥਣ ਇਲਮਾ ਨਦੀਮ ਦੀ ਦਿੱਲੀ ਦੇ ਰਾਮ ਮਨੋਹਰ ਲੋਹੀਆ (RML) ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਜਾਂਚ ਵਿੱਚ ਸਾਹਮਣੇ ਆਇਆ ਕਿ ਉਸ ਦੇ ਦਿਮਾਗ ਵਿੱਚ 20-25 ਗੰਢਾਂ ਬਣ ਚੁੱਕੀਆਂ ਸਨ, ਜੋ ਕਿ ਫਾਸਟ ਫੂਡ ਵਿੱਚ ਵਰਤੀ ਜਾਣ ਵਾਲੀ ਪੱਤਾ ਗੋਭੀ ਰਾਹੀਂ ਸਰੀਰ ਵਿੱਚ ਪਹੁੰਚੇ ਇੱਕ ਪਰਜੀਵੀ (Parasite) ਕਾਰਨ ਹੋਈਆਂ ਸਨ।

ਕਿਵੇਂ ਪਹੁੰਚਿਆ ਕੀੜਾ ਦਿਮਾਗ ਤੱਕ?
ਡਾਕਟਰਾਂ ਅਨੁਸਾਰ, ਪੱਤਾ ਗੋਭੀ ਅਤੇ ਹੋਰ ਹਰੀਆਂ ਸਬਜ਼ੀਆਂ 'ਚ ਟੇਪਵਰਮ ਨਾਮਕ ਕੀੜਾ ਹੋ ਸਕਦਾ ਹੈ।, ਜੇਕਰ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਜਾਂ ਪਕਾ ਕੇ ਨਾ ਖਾਧਾ ਜਾਵੇ ਤਾਂ ਇਸ ਦੇ ਅੰਡੇ ਸਰੀਰ 'ਚ ਦਾਖਲ ਹੋ ਕੇ ਖੂਨ ਦੇ ਰਸਤੇ ਦਿਮਾਗ ਤੱਕ ਪਹੁੰਚ ਜਾਂਦੇ ਹਨ। ਇਸ ਨਾਲ ਨਿਊਰੋਸਿਸਟਿਸਰਕੋਸਿਸ ਨਾਮਕ ਗੰਭੀਰ ਬੀਮਾਰੀ ਹੁੰਦੀ ਹੈ, ਜਿਸ ਨਾਲ ਸਿਰਦਰਦ, ਦੌਰੇ ਪੈਣਾ ਅਤੇ ਦਿਮਾਗ ਵਿੱਚ ਸੋਜ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ।

ਫਾਸਟ ਫੂਡ ਨੇ ਪਹਿਲਾਂ ਵੀ ਲਈ ਸੀ ਇੱਕ ਹੋਰ ਵਿਦਿਆਰਥਣ ਦੀ ਜਾਨ
ਅਮਰੋਹਾ ਵਿੱਚ ਹੀ ਦਸੰਬਰ 2025 ਵਿੱਚ 11ਵੀਂ ਦੀ ਵਿਦਿਆਰਥਣ ਆਹਾਨਾ ਦੀ ਵੀ ਮੌਤ ਹੋ ਗਈ ਸੀ। ਉਹ ਬਚਪਨ ਤੋਂ ਹੀ ਘਰ ਦੇ ਖਾਣੇ ਦੀ ਬਜਾਏ ਚਾਊਮੀਨ, ਪੀਜ਼ਾ ਅਤੇ ਬਰਗਰ ਖਾਣ ਦੀ ਸ਼ੌਕੀਨ ਸੀ। ਦਿੱਲੀ ਏਮਜ਼ (AIIMS) ਦੇ ਡਾਕਟਰਾਂ ਨੇ ਦੱਸਿਆ ਕਿ ਜ਼ਿਆਦਾ ਫਾਸਟ ਫੂਡ ਖਾਣ ਕਾਰਨ ਉਸ ਦੀਆਂ ਆਂਤੜੀਆਂ ਆਪਸ ਵਿੱਚ ਚਿਪਕ ਗਈਆਂ ਸਨ ਅਤੇ ਪਾਚਨ ਪ੍ਰਣਾਲੀ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀ ਸੀ।

ਡਾਕਟਰਾਂ ਦੀ ਸਲਾਹ ਤੇ ਖਤਰੇ ਦੇ ਨਿਸ਼ਾਨ
ਸਬਜ਼ੀਆਂ ਦੀ ਸਫਾਈ: ਮਾਹਿਰਾਂ ਅਨੁਸਾਰ ਪੱਤਾ ਗੋਭੀ ਜਾਂ ਫੁੱਲ ਗੋਭੀ ਨੂੰ ਵਰਤਣ ਤੋਂ ਪਹਿਲਾਂ ਗਰਮ ਪਾਣੀ ਵਿੱਚ ਘੱਟੋ-ਘੱਟ 5 ਮਿੰਟ ਲਈ ਉਬਾਲਣਾ ਚਾਹੀਦਾ ਹੈ ਤਾਂ ਜੋ ਅੰਦਰੂਨੀ ਕੀੜੇ ਮਰ ਸਕਣ।
ਫਾਸਟ ਫੂਡ ਦੇ ਨੁਕਸਾਨ: ਫਾਸਟ ਫੂਡ ਵਿੱਚ ਮੌਜੂਦ ਟ੍ਰਾਂਸ ਫੈਟ ਅਤੇ ਖੰਡ ਯਾਦਦਾਸ਼ਤ ਨੂੰ ਕਮਜ਼ੋਰ ਕਰਦੇ ਹਨ ਅਤੇ ਡਿਮੈਂਸ਼ੀਆ ਵਰਗੀਆਂ ਬੀਮਾਰੀਆਂ ਦਾ ਕਾਰਨ ਬਣ ਸਕਦੇ ਹਨ।
ਕੈਮੀਕਲ ਦਾ ਖਤਰਾ: ਅਧਿਐਨਾਂ ਅਨੁਸਾਰ ਫਾਸਟ ਫੂਡ ਵਿੱਚ 'ਥੈਲੇਟਸ' ਨਾਮਕ ਕੈਮੀਕਲ ਹੁੰਦੇ ਹਨ ਜੋ ਹਾਰਮੋਨਲ ਸੰਤੁਲਨ ਵਿਗਾੜ ਸਕਦੇ ਹਨ। ਇਸ ਤੋਂ ਇਲਾਵਾ, ਜ਼ਿਆਦਾ ਨਮਕ ਕਿਡਨੀ ਦੀਆਂ ਬੀਮਾਰੀਆਂ ਦਾ ਖਤਰਾ ਵਧਾਉਂਦਾ ਹੈ।

ਗਲੋਬਲ ਬਰਡਨ ਆਫ ਡਿਜ਼ੀਜ਼ ਦੀ ਰਿਪੋਰਟ ਮੁਤਾਬਕ ਫਾਸਟ ਫੂਡ ਕਾਰਨ ਦੁਨੀਆ ਭਰ ਵਿੱਚ ਹਰ ਸਾਲ ਲਗਭਗ 1.1 ਕਰੋੜ ਲੋਕਾਂ ਦੀ ਮੌਤ ਹੋ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸਿਹਤ ਲਈ ਘਰ ਦਾ ਬਣਿਆ ਤਾਜ਼ਾ ਅਤੇ ਸੰਤੁਲਿਤ ਭੋਜਨ ਹੀ ਸਭ ਤੋਂ ਵਧੀਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News