6 ਸਾਲ ਦੀ ਮਾਸੂਮ ਬੱਚੀ ਨੇ ਤੋੜੀ ਚੁੱਪੀ, ਕਿਹਾ- "ਕੈਬ ਅੰਕਲ ਕਰ ਰਹੇ 1 ਸਾਲ ਤੋਂ ਜਿਨਸੀ ਸ਼ੋਸ਼ਣ"
Thursday, Apr 27, 2023 - 04:04 AM (IST)
ਨਵੀਂ ਦਿੱਲੀ (ਨਵੋਦਿਆ ਟਾਈਮਜ਼)- 6 ਸਾਲ ਦੀ ਮਾਸੂਮ ਬੱਚੀ ਤਕਰੀਬਨ ਇਕ ਸਾਲ ਤੋਂ ਆਪਣੇ ਹੀ ਕੈਬ ਡਰਾਈਵਰ ਦੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੀ ਸੀ ਅਤੇ ਚੁੱਪ ਸੀ ਪਰ ਆਖ਼ਿਰਕਾਰ ਬੱਚੀ ਨੇ ਬੁੱਧਵਾਰ ਨੂੰ ਚੁੱਪੀ ਤੋੜ ਦਿੱਤੀ ਅਤੇ ਪਰਿਵਾਰ ਵਾਲਿਆਂ ਸਮੇਤ ਸਕੂਲ ਟੀਚਰ ਨੂੰ ਇਸ ਸਬੰਧ ’ਚ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਬੱਚੀ ਦੇ ਪਰਿਵਾਰ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਹਾਈ ਕੋਰਟ ਦੀ ਅਹਿਮ ਟਿੱਪਣੀ, ਸਿਰਫ਼ ਪੀੜਤਾ ਦੇ ਸਹਿਮਤ ਹੋਣ ਨਾਲ ਜਬਰ-ਜ਼ਿਨਾਹ ਦਾ ਮਾਮਲਾ ਰੱਦ ਨਹੀਂ ਹੋ ਸਕਦਾ
ਪੁਲਸ ਨੇ ਮਾਸੂਮ ਦੀ ਕਾਊਂਸਲਿੰਗ ਕਰਾਈ। ਪਰਿਵਾਰ ਅਤੇ ਮਾਸੂਮ ਦੇ ਬਿਆਨ ਦੇ ਆਧਾਰ ’ਤੇ ਪੁਲਸ ਨੇ ਮੁਲਜ਼ਮ ਕੈਬ ਡਰਾਈਵਰ ਦੇ ਖ਼ਿਲਾਫ਼ ਜਬਰ-ਜ਼ਿਨਾਹ ਅਤੇ ਪੋਕਸੋ ਐਕਟ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਮੁਹੰਮਦ ਅਜਹਰ (30) ਦੇ ਰੂਪ ’ਚ ਹੋਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।