CAA ਦਾ ਵਿਰੋਧ : ਹਿੰਸਾ ਦੇ 32 ਦੋਸ਼ੀਆਂ ਦੀ ਜ਼ਮਾਨਤ ਪਟੀਸ਼ਨ ਖਾਰਜ
Friday, Feb 21, 2020 - 04:19 PM (IST)
ਬਿਜਨੌਰ— ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦੇ ਵਿਰੋਧ ਦੌਰਾਨ ਹਿੰਸਾ ਅਤੇ ਪੁਲਸ 'ਤੇ ਹਮਲਾ ਕਰਨ ਦੇ 32 ਦੋਸ਼ੀਆਂ ਦੀ ਜ਼ਮਾਨਤ ਪਟੀਸ਼ਨ ਸਥਾਨਕ ਕੋਰਟ ਨੇ ਖਾਰਜ ਕਰ ਦਿੱਤੀ। ਸਰਕਾਰੀ ਵਕੀਲ ਸੰਦੀਪ ਵਰਮਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ 20 ਦਸੰਬਰ 2019 ਨੂੰ ਸੀ.ਏ.ਏ. ਦੇ ਵਿਰੋਧ 'ਚ ਬਿਜਨੌਰ 'ਚ ਹੰਗਾਮਾ, ਪੁਲਸ 'ਤੇ ਹਮਲਾ ਅਤੇ ਆਗਜਨੀ ਦੇ 32 ਦੋਸ਼ੀਆਂ ਦੀ ਜ਼ਮਾਨਤ ਪਟੀਸ਼ਨ ਜ਼ਿਲਾ ਅਤੇ ਸੈਸ਼ਨ ਜੱਜ ਸੰਜੀਵ ਪਾਂਡੇ ਨੇ ਇਹ ਕਹਿੰਦੇ ਹੋਏ ਖਾਰਜ ਕਰ ਦਿੱਤੀ ਕਿ ਦੋਸ਼ਗੰਭੀਰ ਹੈ।
ਸ਼ਹਿਰ ਕੋਤਵਾਲੀ 'ਚ ਦਾਰੋਗਾ ਹਰੀਸ਼ ਕੁਮਾਰ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ 'ਚ ਦੋਸ਼ ਲਗਾਇਆ ਗਿਆ ਹੈ ਕਿ ਮੌਕੇ ਤੋਂ ਗ੍ਰਿਫਤਾਰ 32 ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ, ਭੰਨਤੋੜ ਕੀਤੀ, 36 ਤੋਂ ਜ਼ਿਆਦਾ ਵਾਹਨਾਂ 'ਚ ਅੱਗ ਲਗਾਈ ਅਤੇ ਪੁਲਸ 'ਤੇ ਪਥਰਾਅ ਅਤੇ ਗੋਲੀਬਾਰੀ ਕਰਦੇ ਹੋਏ ਪੈਟਰੋਲ ਨਾਲ ਭਰਤੀਆਂ ਬੋਤਲਾਂ ਸੁੱਟੀਆਂ। ਪੁਲਸ ਨੇ ਮੌਕੇ 'ਤੇ ਗ੍ਰਿਫਤਾਰ ਲੋਕਾਂ ਤੋਂ ਅਸਲੇ ਅਤੇ ਡੰਡੇ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਕੋਰਟ ਨੇ ਬਾਅਦ 'ਚ ਗ੍ਰਿਫਤਾਰ ਕੀਤੇ ਗਏ ਚਾਰ ਦੋਸ਼ੀਆਂ ਨੂੰ ਮੁੜ ਅਜਿਹਾ ਨਾ ਕਰਨ ਦੀ ਸ਼ਰਤ 'ਤੇ ਜ਼ਮਾਨਤ ਦੇ ਦਿੱਤੀ।