ਸੰਸਦ ਭਵਨ 'ਚ ਗੂੰਜੇ ਨਾਅਰੇ, 'ਗੋਲੀ ਮਾਰਨਾ ਬੰਦ ਕਰੋ, ਨੋ CAA-ਨੋ NRC'

Friday, Jan 31, 2020 - 12:19 PM (IST)

ਸੰਸਦ ਭਵਨ 'ਚ ਗੂੰਜੇ ਨਾਅਰੇ, 'ਗੋਲੀ ਮਾਰਨਾ ਬੰਦ ਕਰੋ, ਨੋ CAA-ਨੋ NRC'

ਨਵੀਂ ਦਿੱਲੀ—ਬਜਟ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਕਾਂਗਰਸ ਨੇ ਤਿੱਖੇ ਤੇਵਰ ਦਿਖਾਉਂਦੇ ਹੋਏ ਸੀ.ਏ.ਏ ਨੂੰ ਲੈ ਕੇ ਸੰਸਦ ਭਵਨ 'ਚ ਮਹਾਤਮਾ ਗਾਂਧੀ ਦੀ ਮੂਰਤੀ ਸਾਹਮਣੇ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੀ ਅਗਵਾਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੀਤੀ। ਇਸ ਦੌਰਾਨ ਵਿਰੋਧੀ ਸੰਸਦ ਮੈਂਬਰਾਂ ਨੇ 'ਗੋਲੀ ਮਾਰਨਾ ਬੰਦ ਕਰੋ, ਨੋ ਸੀ.ਏ.ਏ-ਨੋ ਐੱਨ.ਆਰ.ਸੀ' ਦੇ ਨਾਅਰੇ ਵੀ ਲਗਾਏ।

PunjabKesari

ਇਸ ਪ੍ਰਦਰਸ਼ਨ 'ਚ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਸੀਨੀਅਰ ਨੇਤਾ ਅਹਿਮਦ ਪਟੇਲ, ਲੋਕਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਅਤੇ ਕਈ ਹੋਰ ਸੰਸਦ ਮੈਂਬਰ ਸ਼ਾਮਲ ਹੋਏ। ਕਾਂਗਰਸ ਮੈਂਬਰਾਂ ਨੇ ਭਾਜਪਾ ਦੇ ਕਈ ਨੇਤਾਵਾਂ ਦੇ ਵਿਵਾਦਿਤ ਬਿਆਨਾਂ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ 'ਤੇ ਸੰਵਿਧਾਨ ਖਿਲਾਫ ਕੰਮ ਕਰਨ ਦਾ ਦੋਸ਼ ਲਗਾਇਆ। ਕਾਂਗਰਸ ਸੀ.ਏ.ਏ ਅਤੇ ਐੱਨ.ਆਰ.ਸੀ ਦਾ ਖੁੱਲ੍ਹ ਕੇ ਵਿਰੋਧ ਕਰ ਰਹੀ ਹੈ। ਉਸ ਦਾ ਦੋਸ਼ ਹੈ ਕਿ ਸਰਕਾਰ ਅਰਥ ਵਿਵਸਥਾ ਦੇ ਮੋਰਚੇ 'ਤੇ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਇਨ੍ਹਾਂ ਮੁੱਦਿਆਂ ਨੂੰ ਉਛਾਲ ਰਹੀ ਹੈ।

ਸਰਕਾਰ ਨੂੰ ਘੇਰਨ ਦੀ ਤਿਆਰੀ 'ਚ ਵਿਰੋਧੀ—
ਕਾਂਗਰਸ ਸਮੇਤ ਸਾਰੇ ਵਿਰੋਧੀ ਦਲ ਨਾਗਰਿਕਤਾ ਕਾਨੂੰਨ ਅਤੇ ਅਰਥ-ਵਿਵਸਥਾ ਸਮੇਤ ਕਈ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਦੀ ਤਿਆਰੀ 'ਚ ਹੈ। ਖੁਦ ਸੋਨੀਆ ਗਾਂਧੀ ਨੇ ਅੱਜ ਵਿਰੋਧੀ ਨੇਤਾਵਾਂ ਨਾਲ ਬੈਠਕ ਕਰ ਭਵਿੱਖ ਦੀ ਰਣਨੀਤੀਆਂ 'ਤੇ ਚਰਚਾ ਕੀਤੀ। ਦਿੱਲੀ 'ਚ ਵਿਧਾਨ ਸਭਾ ਚੋਣਾਂ ਅਤੇ ਸੀ.ਏ.ਏ-ਐੱਨ.ਆਰ.ਸੀ ਨੂੰ ਲੈ ਕੇ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਕਾਰਨ ਇਹ ਸੈਸ਼ਨ ਹੰਗਾਮੇਦਾਰ ਬਣਿਆ ਰਹੇਗਾ।

ਜ਼ਿਕਰਯੋਗ ਹੈ ਕਿ ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਇਸ ਦਿਨ ਸੰਸਦ ਦੇ ਦੋਵਾਂ ਸਦਨਾਂ ਦੀ ਸੰਯੁਕਤ ਬੈਠਕ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਸੰਬੋਧਿਤ ਕਰ ਰਹੇ ਹਨ। ਬਜਟ ਸੈਸ਼ਨ ਦਾ ਪਹਿਲਾ ਪੜਾਅ 11 ਫਰਵਰੀ ਤੱਕ ਚੱਲੇਗਾ। ਇਸ ਦਾ ਦੂਜਾ ਪੜਾਅ 2 ਮਾਰਚ ਤੋਂ ਸ਼ੁਰੂ ਹੋ ਕੇ 3 ਅਪ੍ਰੈਲ ਨੂੰ ਖਤਮ ਹੋਵੇਗਾ।


author

Iqbalkaur

Content Editor

Related News