CAA ''ਤੇ ਮੁਸਲਮਾਨਾਂ ਨੂੰ ਰਾਜਨਾਥ ਨੇ ਦਿੱਤਾ ਭਰੋਸਾ, ਕੋਈ ਛੂਹ ਵੀ ਨਹੀਂ ਸਕੇਗਾ

01/30/2020 10:16:49 AM

ਨਵੀਂ ਦਿੱਲੀ— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਇਕ ਚੋਣਾਵੀ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਦੇਸ਼ ਦੇ ਮੁਸਲਿਮ ਭਾਈਚਾਰੇ ਨੂੰ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਭਰੋਸਾ ਦਿੱਤਾ। ਰਾਜਨਾਥ ਨੇ ਕਿਹਾ ਕਿ ਵੋਟ ਦੇਣਾ, ਨਾ ਦੇਣਾ ਲੋਕਾਂ ਦੇ ਹੱਥ 'ਚ ਹੈ ਪਰ ਸਰਕਾਰ ਦੀ ਨੀਅਤ 'ਤੇ ਸ਼ੱਕ ਨਹੀਂ ਕੀਤਾ ਜਾਣਾ ਚਾਹੀਦਾ। ਰਾਜਨਾਥ ਸਿੰਘ ਨੇ ਇਹ ਵੀ ਕਿਹਾ ਕਿ ਪਾਰਟੀ ਅਜਿਹੀ ਜਿੱਤ ਨਹੀਂ ਚਾਹੁੰਦੀ, ਜੋ ਨਫ਼ਰਤ ਰਾਹੀਂ ਮਿਲੀ ਹੋਵੇ।

ਰੈਲੀ ਨੂੰ ਸੰਬੋਧਨ ਕਰਦੇ ਰਾਜਨਾਥ ਨੇ ਕਿਹਾ,''ਮੈਂ ਆਪਣੇ ਮੁਸਲਿਮ ਭਰਾਵਾਂ ਨੂੰ ਦੱਸਣਾ ਚਾਹੁੰਦਾ ਹਾਂ, ਤੁਸੀਂ ਮੈਨੂੰ ਵੋਟ ਦਿਓ ਜਾਂ ਨਾ ਦਿਓ, ਇਹ ਫੈਸਲਾ ਤੁਹਾਡੇ ਹੱਥ 'ਚ ਹੈ ਪਰ ਸਾਡੀ ਨੀਅਤ 'ਤੇ ਸ਼ੱਕ ਨਾ ਕਰੋ। ਕੋਈ ਤੁਹਾਡੇ ਤੋਂ ਤੁਹਾਡੀ ਨਾਗਰਿਕਤਾ ਖੋਹਣਾ ਤਾਂ ਦੂਰ, ਕੋਈ ਉਂਗਲੀ ਨਾਲ ਛੂਹ ਵੀ ਨਹੀਂ ਸਕਦਾ।'' ਉਨ੍ਹਾਂ ਨੇ ਕਿਹਾ,''ਅਸੀਂ ਅਜਿਹੀ ਜਿੱਤ ਨਹੀਂ ਚਾਹੁੰਦੇ, ਜੋ ਨਫ਼ਰਤ ਰਾਹੀਂ ਮਿਲੀ ਹੋਵੇ। ਜੇਕਰ ਅਸੀਂ ਜਿੱਤ ਵੀ ਗਏ ਤਾਂ ਸਾਨੂੰ ਅਜਿਹੀ ਜਿੱਤ ਮਨਜ਼ੂਰ ਨਹੀਂ ਹੋਵੇਗੀ।'' ਉਨ੍ਹਾਂ ਨੇ ਕਿਹਾ ਕਿ ਇਸ ਨਵੇਂ ਕਾਨੂੰਨ ਨਾਲ ਅਸਲ ਨਾਗਰਿਕ ਪ੍ਰਭਾਵਿਤ ਨਹੀਂ ਹੋਵੇਗਾ।


DIsha

Content Editor

Related News