ਤਣਾਅਪੂਰਨ ਸਥਿਤੀ ਵਿਚਾਲੇ ਮੁਲਤਵੀ ਹੋ ਗਏ CA ਦੇ ਇਮਤਿਹਾਨ
Friday, May 09, 2025 - 02:28 PM (IST)

ਨੈਸ਼ਨਲ ਡੈਸਕ- ਭਾਰਤ ਤੇ ਪਾਕਿ ਵਿਚਾਲੇ ਬਣੀ ਹੋਈ ਤਣਾਅਪੂਰਨ ਸਥਿਤੀ ਦਰਮਿਆਨ ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟਸ ਆਫ਼ ਇੰਡੀਆ (ICAI) ਨੇ 'ਐਕਸ' ਅਕਾਊਂਟ 'ਤੇ ਇਕ ਪੋਸਟ ਸਾਂਝੀ ਕਰ ਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 9 ਮਈ ਤੋਂ 14 ਮਈ ਤੱਕ ਹੋਣ ਵਾਲੇ ਸੀ.ਏ. ਫਾਈਨਲ ਦੇ ਬਾਕੀ ਦੇ ਇਮਤਿਹਾਨ ਮੁਲਤਵੀ ਕਰ ਦਿੱਤੇ ਗਏ ਹਨ।
ਪੋਸਟ 'ਚ ਆਈ.ਸੀ.ਏ.ਆਈ. ਨੇ ਲਿਖਿਆ, ''ਮਹੱਤਵਪੂਰਨ ਐਲਾਨ- ਦੇਸ਼ ਵਿੱਚ ਤਣਾਅਪੂਰਨ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ 9 ਮਈ 2025 ਤੋਂ 14 ਮਈ 2025 ਤੱਕ CA ਫਾਈਨਲ, ਇੰਟਰਮੀਡੀਏਟ ਅਤੇ PQC ਪ੍ਰੀਖਿਆਵਾਂ (ਇੰਟਰਨੈਸ਼ਨਲ ਟੈਕਸੇਸ਼ਨ-ਅਸੈਸਮੈਂਟ ਟੈਸਟ (INTT AT)) ਦੇ ਬਾਕੀ ਪੇਪਰ ਮੁਲਤਵੀ ਕਰ ਦਿੱਤੇ ਗਏ ਹਨ।"
Institute of Chartered Accountants of India - ICAI tweets, "Important Announcement-In view of the tense security situation in the Country, the remaining papers of CA Final, Intermediate & PQC Examinations [International Taxation–Assessment Test (INTT AT)] May 2025 from 9th May… pic.twitter.com/BdMEPf8LMe
— ANI (@ANI) May 9, 2025
ਇਹ ਵੀ ਪੜ੍ਹੋ- ਪਾਕਿ ਨੌਜਵਾਨ ਨੇ ਹੀ ਆਪਣੇ ਦੇਸ਼ ਦੀ ਖੋਲ੍ਹ'ਤੀ ਪੋਲ, 'ਸਾਡੇ ਆਲ਼ੇ ਇਕ ਵੀ ਮਿਜ਼ਾਈਲ ਨਹੀਂ ਰੋਕ ਸਕੇ, ਸਭ ਝੂਠ ਐ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e