ਸੀ.ਏ. ਪ੍ਰੀਖਿਆ: ਆਪਟ-ਆਊਟ ਯੋਜਨਾ ਨੂੰ ਜ਼ਿਆਦਾ ਲਚੀਲਾ ਬਣਾਉਣ ਦੇ ਨਿਰਦੇਸ਼
Tuesday, Jun 30, 2020 - 12:42 AM (IST)
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ 29 ਜੁਲਾਈ ਤੋਂ 16 ਅਗਸਤ ਤੱਕ ਹੋਣ ਵਾਲੀਆਂ ਚਾਰਟਰਡ ਅਕਾਊਂਟੈਂਸੀ ਦੀਆਂ ਪ੍ਰੀਖਿਆਵਾਂ ਲਈ ਆਪਟ-ਆਊਟ ਯੋਜਨਾ ਨੂੰ ਹੋਰ ਜ਼ਿਆਦਾ ਲਚੀਲਾ ਬਣਾਉਣ ਅਤੇ ਇਸ ਸੰਬੰਧ 'ਚ ਨਵਾਂ ਨੋਟੀਫਿਕੇਸ਼ਨ ਜਾਰੀ ਕਰਣ ਲਈ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ (ਆਈ.ਸੀ.ਏ.ਆਈ.) ਨੂੰ ਨਿਰਦੇਸ਼ ਦਿੱਤਾ ਹੈ। ਅਦਾਲਤ ਮਾਮਲੇ ਦੀ ਅਗਲੀ ਸੁਣਵਾਈ 2 ਜੁਲਾਈ ਨੂੰ ਕਰੇਗੀ।
ਪਟੀਸ਼ਨਕਰਤਾ ਇੰਡੀਆ ਵਾਈਡ ਪੇਰੈਂਟਸ ਐਸੋਸੀਏਸ਼ਨ ਵਲੋਂ ਪੇਸ਼ ਵਕੀਲ ਨੇ ਦਲੀਲ ਦਿੱਤੀ ਕਿ ਅਜਿਹੇ ਕਈ ਵਿਦਿਆਰਥੀ ਹਨ ਜੋ ਕੰਟੇਨਮੈਂਟ ਜ਼ੋਨ 'ਚ ਹਨ ਅਤੇ ਅਜਿਹੇ ਵੀ ਉਮੀਦਵਾਰ ਹਨ ਜਿਨ੍ਹਾਂ ਦੇ ਇੱਥੇ ਸੂਬੇ ਸਰਕਾਰਾਂ ਨੇ ਲਾਕਡਾਊਨ ਵਧਾ ਦਿੱਤਾ ਹੈ। ਆਈ.ਸੀ.ਏ.ਆਈ. ਦੇ ਵਕੀਲ ਨੇ ਦਲੀਲ ਦਿੱਤੀ ਕਿ ਦੇਸ਼ਭਰ 'ਚ 500 ਪ੍ਰੀਖਿਆ ਕੇਂਦਰ ਬਣਾਏ ਗਏ ਹਨ, ਜਿਨ੍ਹਾਂ ਨੂੰ ਪੂਰੀ ਤਰ੍ਹਾਂ ਸੈਨੇਟਾਇਜ ਕੀਤਾ ਗਿਆ ਹੈ ਅਤੇ ਉੱਥੇ ਉਮੀਦਵਾਰ ਲਈ ਬਿਹਤਰ ਸਫਾਈ ਵਿਵਸਥਾ ਕੀਤੀ ਗਈ ਹੈ। ਹੁਣ ਪ੍ਰੀਖਿਆ ਕੇਂਦਰ ਬਦਲਣਾ ਮੁਸ਼ਕਲ ਹੋਵੇਗਾ। ਇਸ 'ਤੇ ਅਦਾਲਤ ਨੇ ਨਵਾਂ ਨੋਟੀਫਿਕੇਸ਼ਨ ਜਾਰੀ ਕਰਣ ਦਾ ਨਿਰਦੇਸ਼ ਦਿੱਤਾ।