ਚਾਈਨਾ ਰੱਖੜੀਆਂ ਦੀ ਜਗ੍ਹਾ ਇਨ੍ਹਾਂ ਭੈਣਾਂ ਨੇ ਖੁਦ ਬਣਾਈਆਂ ਰੱਖੜੀਆਂ
Monday, Aug 07, 2017 - 04:00 PM (IST)

ਊਧਮਪੁਰ— ਚਾਈਨਾ ਰੱਖੜੀਆਂ ਦੀ ਜਗ੍ਹਾ ਭੈਣਾਂ ਨੇ ਖੁਦ ਦੀ ਬਣਾਈਆਂ ਰੱਖੜੀਆਂ ਨਾਲ ਭਰਾਵਾਂ ਦੀ ਕਲਾਈ ਸਜਾਈ। ਇਹ ਕਮਲਾ ਊਧਮਪੁਰ ਦੀਆਂ 2 ਭੈਣਾਂ ਨੇ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੇਕ ਇਨ ਇੰਡੀਆ ਪ੍ਰੋਗਰਾਮ ਤੋਂ ਪ੍ਰੇਰਿਤ ਹੋ ਕੇ 2 ਭੈਣਾਂ ਮਿਨਾਰਵਾ ਅਤੇ ਚਿਤਰਾਂਗਨਾ ਨੇ ਇਸ ਵਾਰ ਖੁਦ ਦੀ ਬਣਾਈ ਰੱਖੜੀ ਹੀ ਆਪਣਾ ਭਰਾ ਨੂੰ ਬਣੀ। ਉਨ੍ਹਾਂ ਨੇ ਘਰ 'ਚ ਮੌਜੂਦ ਡੇਕੋਰੇਸ਼ਨ ਦੇ ਸਾਮਾਨ ਦੀ ਵਰਤੋਂ ਕਰ ਕੇ ਰੱਖੜੀਆਂ ਬਣਾਈਆਂ।
Jammu & Kashmir: Two young girls from Udhampur make Rakhis at home, boycott buying 'Made in China' Rakhis pic.twitter.com/kkb1moDjQx
— ANI (@ANI_news) August 7, 2017
ਆਪਣੀ ਗੱਲ ਰੱਖਦੇ ਹੋਏ ਮਿਨਾਰਵਾ ਨੇ ਕਿਹਾ ਕਿ ਉਨ੍ਹਾਂ ਕੋਲ ਘਰ 'ਚ ਜੋ ਵੀ ਸਾਮਾਨ ਮੌਜੂਦ ਸੀ, ਉਨ੍ਹਾਂ ਨੇ ਉਸੇ ਦੀ ਵਰਤੋਂ ਕੀਤੀ ਅਤੇ ਰੱਖੜੀ ਬਣਾ ਲਈ। ਉਸ ਨੇ ਕਿਹਾ ਕਿ ਮੋਦੀ ਜੀ ਦੇ 'ਮੇਕ ਇਨ ਇੰਡੀਆ' ਪ੍ਰੋਗਰਾਮ ਤੋਂ ਉਹ ਪ੍ਰੇਰਿਤ ਹੈ। ਘਰ 'ਤੇ ਰੱਖੜੀ ਬਣਾਉਣਾ ਕਾਫੀ ਰੋਮਾਂਚਕ ਰਿਹਾ। ਉਸ ਨੇ ਕਿਹਾ ਕਿ ਉਨ੍ਹਾਂ ਦੇ ਭਰਾ ਨੇ ਹੀ ਉਨ੍ਹਾਂ ਨੂੰ ਕਿਹਾ ਕਿ ਉਹ ਚਾਈਨਾ ਰੱਖੜੀਆਂ ਨਹੀਂ ਬੰਨ੍ਹੇਗਾ ਅਤੇ ਫਿਰ ਉਨ੍ਹਾਂ ਨੇ ਬਾਜ਼ਾਰ ਜਾ ਕੇ ਰੱਖੜੀ ਖਰੀਦਣ ਦੀ ਬਜਾਏ, ਘਰ ਹੀ ਬਣਾਉਣ ਦਾ ਫੈਸਲਾ ਲਿਆ ਅਤੇ ਇਸ ਕੰਮ 'ਚ ਉਨ੍ਹਾਂ ਨੂੰ ਕਾਫੀ ਮਜ਼ਾ ਆਇਆ।
Most Rakhis are 'Made in China'& we did not want to buy them. So, we decided to make Rakhis at home, it was fun filled & creative: Minarwa pic.twitter.com/3yj3sDBJw3
— ANI (@ANI_news) August 7, 2017