6 ਸੂਬਿਆਂ ਦੀਆਂ 7 ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਅੱਜ, 'ਆਦਮਪੁਰ' ਸੀਟ 'ਤੇ ਹੋਵੇਗੀ ਸਖ਼ਤ ਟੱਕਰ

Thursday, Nov 03, 2022 - 08:12 AM (IST)

6 ਸੂਬਿਆਂ ਦੀਆਂ 7 ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਅੱਜ, 'ਆਦਮਪੁਰ' ਸੀਟ 'ਤੇ ਹੋਵੇਗੀ ਸਖ਼ਤ ਟੱਕਰ

ਨਵੀਂ ਦਿੱਲੀ- 3 ਨਵੰਬਰ 2022 ਨੂੰ 6 ਸੂਬਿਆਂ ਦੀਆਂ 7 ਖਾਲੀ ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਹੋਣਗੀਆਂ। ਮਹਾਰਾਸ਼ਟਰ, ਬਿਹਾਰ, ਹਰਿਆਣਾ, ਤੇਲੰਗਾਨਾ, ਉੱਤਰ ਪ੍ਰਦੇਸ਼ ਅਤੇ ਓਡੀਸ਼ਾ ਸੂਬਿਆਂ ਦੀਆਂ 7 ਸੀਟਾਂ ਲਈ ਜ਼ਿਮਨੀ ਚੋਣਾਂ ਲਈ ਵੋਟਿੰਗ ਹੋਵੇਗੀ। ਇਨ੍ਹਾਂ ਸਾਰੀਆਂ ਸੀਟਾਂ 'ਤੇ ਅੱਜ ਚੋਣਾਂ ਹੋਣਗੀਆਂ ਅਤੇ 6 ਨਵੰਬਰ ਨੂੰ ਨਤੀਜੇ ਆਉਣਗੇ।

ਮਹਾਰਾਸ਼ਟਰ ਦੀ ਅੰਧੇਰੀ ਪੂਰਬੀ, ਬਿਹਾਰ ਦੀਆਂ ਦੋ ਸੀਟਾਂ- ਗੋਪਾਲਗੰਜ ਅਤੇ ਮੋਕਾਮਾ, ਹਰਿਆਣਾ ਦੀ ਆਦਮਪੁਰ, ਤੇਲੰਗਾਨਾ ਦੀ ਮੁਨੁਗੋਡੇ, ਉੱਤਰ ਪ੍ਰਦੇਸ਼ ਦੀ ਗੋਲਾ ਗੋਕਰਨਾਥ ਅਤੇ ਓਡੀਸ਼ਾ ਦੀ ਧਾਮਨਗਰ  ਵਿਧਾਨ ਸਭਾ ਸੀਟਾਂ ਹਨ। ਇਨ੍ਹਾਂ ਸੀਟਾਂ ’ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਹੋਵੇਗੀ। ਇਸ ਦੇ ਨਾਲ ਹੀ ਇਨ੍ਹਾਂ ਸਾਰੀਆਂ ਸੀਟਾਂ ਦੇ ਨਤੀਜੇ ਐਤਵਾਰ 6 ਨਵੰਬਰ 2022 ਨੂੰ ਆਉਣਗੇ।

ਹਰਿਆਣਾ ਦੀ ਆਦਮਪੁਰ ’ਚ ਦਿਲਚਸਪ ਮੁਕਾਬਲਾ

ਹਰਿਆਣਾ ਦੀ ਆਦਮਪੁਰ ਵਿਧਾਨ ਸਭਾ ਸੀਟ 'ਤੇ ਹੋ ਰਹੀਆਂ ਜ਼ਿਮਨੀ ਚੋਣਾਂ 'ਚ ਭਜਨ ਲਾਲ ਪਰਿਵਾਰ ਦੀ ਸਾਖ ਦਾਅ 'ਤੇ ਲੱਗੀ ਹੋਈ ਹੈ। ਕੁਲਦੀਪ ਬਿਸ਼ਨੋਈ ਦਾ ਪੁੱਤਰ ਭਵਿਆ ਬਿਸ਼ਨੋਈ ਭਾਜਪਾ, ਜੈਪ੍ਰਕਾਸ਼ ਕਾਂਗਰਸ, ਇਨੈਲੋ ਤੋਂ ਕੁਰਦਾ ਰਾਮ ਅਤੇ ‘ਆਪ’ ਵੱਲੋਂ ਸਤਿੰਦਰ ਸਿੰਘ ਚੋਣ ਮੈਦਾਨ ਵਿਚ ਨਿੱਤਰੇ ਹਨ। 

ਯੂ.ਪੀ. ਵਿਚ ਭਾਜਪਾ ਅਤੇ ਸਪਾ ਵਿਚਾਲੇ ਸਿੱਧੀ ਟੱਕਰ

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਜ਼ਿਲ੍ਹੇ 'ਚ ਗੋਲਾ ਗੋਕਰਨਾਥ ਜ਼ਿਮਨੀ ਚੋਣ 'ਚ ਸਮਾਜਵਾਦੀ ਪਾਰਟੀ (ਸਪਾ) ਅਤੇ ਭਾਜਪਾ ਵਿਚਾਲੇ ਸਿੱਧੀ ਟੱਕਰ ਹੈ। ਵਿਨੈ ਤਿਵਾੜੀ ਸਪਾ ਵਲੋਂ ਚੋਣ ਮੈਦਾਨ ਵਿਚ ਹਨ ਅਤੇ ਭਾਜਪਾ ਵਲੋਂ ਸਾਬਕਾ ਵਿਧਾਇਕ ਸ. ਅਰਵਿੰਦ ਗਿਰੀ ਦੇ ਬੇਟੇ ਅਮਨ ਗਿਰੀ ਨੂੰ ਉਤਾਰਿਆ ਹੈ। ਇਸ ਸੀਟ 'ਤੇ ਕਾਂਗਰਸ ਅਤੇ ਬਸਪਾ ਨੇ ਆਪਣੇ ਉਮੀਦਵਾਰ ਨਹੀਂ ਉਤਾਰੇ ਹਨ, ਜਿਸ ਕਾਰਨ ਸਪਾ ਬਨਾਮ ਬੀਜੇਪੀ ਵਿਚਾਲੇ ਮੁਕਾਬਲਾ ਹੈ। 

ਮਹਾਰਾਸ਼ਟਰ ’ਚ ਊਧਵ ਖੇਮੇ ਲਈ ਰਾਹ ਆਸਾਨ

ਸ਼ਿਵ ਸੈਨਾ 'ਚ ਊਧਵ ਠਾਕਰੇ ਦੀ ਅਗਵਾਈ 'ਚ ਬਗਾਵਤ ਤੋਂ ਬਾਅਦ ਮੁੰਬਈ ਦੀ ਅੰਧੇਰੀ ਈਸਟ ਸੀਟ 'ਤੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਉਧਵ ਠਾਕਰੇ ਨੇ ਇਸ ਸੀਟ 'ਤੇ ਸਾਬਕਾ ਵਿਧਾਇਕ ਸ. ਰਮੇਸ਼ ਲਾਟੇ ਦੀ ਪਤਨੀ ਰਿਤੁਜਾ ਲਾਟੇ ਮੈਦਾਨ ਵਿੱਚ ਹਨ, ਜਿਨ੍ਹਾਂ ਦੀ ਜਿੱਤ ਦਾ ਰਾਹ ਆਸਾਨ ਹੈ। ਇਸ ਦਾ ਕਾਰਨ ਇਹ ਹੈ ਕਿ ਏਕਨਾਥ ਸ਼ਿੰਦ ਖੇਮੇ ਤੋਂ ਚੋਣ ਲੜ ਰਹੇ ਭਾਜਪਾ ਆਗੂ ਸਾਬਕਾ ਕੌਂਸਲਰ ਮੁਰਜੀ ਪਟੇਲ ਨੇ ਆਪਣੀ ਉਮੀਦਵਾਰੀ ਵਾਪਸ ਲੈ ਲਈ ਹੈ। ਅੰਧੇਰੀ ਸੀਟ 'ਤੇ 6 ਉਮੀਦਵਾਰ ਮੈਦਾਨ 'ਚ ਹਨ। 


ਤੇਲੰਗਾਨਾ ਦੀ ਮੁਨੁਗੋਡੇ ਤਿਕੋਣੀ ਲੜਾਈ

ਤੇਲੰਗਾਨਾ 'ਚ ਮੁਨੁਗੋਡੇ ਵਿਧਾਨ ਸਭਾ ਸੀਟ 'ਤੇ ਤਿਕੋਣੀ ਲੜਾਈ ਹੋਵੇਗੀ। ਭਾਜਪਾ ਤੋਂ ਕੇ. ਰਾਜਗੋਪਾਲ ਰੈੱਡੀ ਚੋਣ ਮੈਦਾਨ ’ਚ ਹਨ। ਰੈੱਡੀ ਅਗਸਤ 'ਚ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ ਸਨ ਅਤੇ ਉਨ੍ਹਾਂ ਦੇ ਅਸਤੀਫ਼ੇ ਕਾਰਨ ਹੀ ਜ਼ਿਮਨੀ ਹੋ ਰਹੀ ਹੈ। ਮੁੱਖ ਮੰਤਰੀ ਕੇ. ਸੀ. ਆਰ. ਦੀ ਪਾਰਟੀ ਭਾਰਤ ਰਾਸ਼ਟਰ ਸਮਿਤੀ (ਬੀ. ਆਰ. ਐਸ) ਸਾਬਕਾ ਵਿਧਾਇਕ ਕੁਸੁਕੁੰਤਲਾ ਪ੍ਰਭਾਕਰ ਰੈੱਡੀ ਲਈ ਮੈਦਾਨ ਵਿਚ ਹੈ ਅਤੇ ਕਾਂਗਰਸ ਤੋਂ ਪਲਵਈ ਸ਼ਰਾਵੰਤੀ ਚੋਣ ਮੈਦਾਨ ’ਚ ਹਨ।

ਓਡੀਸ਼ਾ ਦੇ ਧਾਮਨਗਰ ਸੀਟ

ਓਡੀਸ਼ਾ ਦੇ ਧਾਮਨਗਰ ਵਿਧਾਨ ਸਭਾ ਸੀਟ ’ਤੇ ਭਾਜਪਾ ਵਿਧਾਇਕ ਵਿਸ਼ਨੂੰ ਚਰਨ ਸੇਠੀ ਦੀ ਮੌਤ ਕਾਰਨ ਜ਼ਿਮਨੀ ਚੋਣ ਹੋਣੀ ਹੈ।  ਭਾਜਪਾ ਨੇ ਸੇਠੀ ਦੇ ਪੁੱਤਰ ਸੂਰਜਵੰਸ਼ੀ ਸੂਰਜ ਨੂੰ ਮੈਦਾਨ 'ਚ ਉਤਾਰਿਆ ਹੈ। ਮੁੱਖ ਮੰਤਰੀ ਨਵੀਨ ਪਟਨਾਇਕ ਦੀ ਅਗਵਾਈ ਵਾਲੀ ਸੱਤਾਧਾਰੀ ਬੀਜਦ ਨੇ ਮਹਿਲਾ ਸਵੈ-ਸਹਾਇਤਾ ਸਮੂਹ ਦੀ ਮੈਂਬਰ ਅਬੰਤੀ ਦਾਸ ਨੂੰ ਮੈਦਾਨ ਵਿਚ ਉਤਾਰਿਆ ਹੈ, ਜਦਕਿ ਕਾਂਗਰਸ ਨੇ ਵਕੀਲ ਬਾਬਾ ਹਰਕ੍ਰਿਸ਼ਨ ਸੇਠੀ ਨੂੰ ਮੈਦਾਨ ’ਚ ਉਤਾਰਿਆ ਹੈ। 

ਬਿਹਾਰ ਦੀਆਂ ਦੋ ਸੀਟਾਂ 'ਤੇ ਜ਼ਿਮਨੀ ਚੋਣਾਂ

ਬਿਹਾਰ 'ਚ ਸਿਆਸੀ ਬਦਲਾਅ ਤੋਂ ਬਾਅਦ ਪਹਿਲੀ ਵਾਰ ਜ਼ਿਮਨੀ ਚੋਣਾਂ 'ਚ ਸਿਆਸੀ ਦੁਸ਼ਮਣੀ ਇਕੱਠੇ ਖੜ੍ਹੇ ਨਜ਼ਰ ਆਏ। ਗੋਪਾਲਗੰਜ ਅਤੇ ਮੋਕਾਮਾ ਵਿਧਾਨ ਸਭਾ ਸੀਟਾਂ 'ਤੇ ਨਿਤੀਸ਼ ਅਤੇ ਤੇਜਸਵੀ ਦਾ ਪਹਿਲਾ ਟੈਸਟ ਵੀ ਭਾਜਪਾ ਲਈ ਇਮਤਿਹਾਨ ਹੈ। ਮੋਕਾਮਾ ਸੀਟ 'ਤੇ ਸਾਬਕਾ ਰਾਸ਼ਟਰੀ ਜਨਤਾ ਦਲ ਦੇ ਵਿਧਾਇਕ ਅਨੰਤ ਕੁਮਾਰ ਦੀ ਪਤਨੀ ਨੀਲਮ ਦੇਵੀ ਅਤੇ ਭਾਜਪਾ ਤੋਂ ਬਾਹੂਬਲੀ ਲਲਨ ਸਿੰਘ ਦੀ ਪਤਨੀ ਸੋਨਮ ਦੇਵੀ ਵਿਚਾਲੇ ਮੁਕਾਬਲਾ ਹੈ। ਗੋਪਾਲਗੰਜ ਸੀਟ ਤੋਂ ਭਾਜਪਾ ਦੇ ਸਾਬਕਾ ਵਿਧਾਇਕ ਸੁਭਾਸ਼ ਸਿੰਘ ਦੀ ਪਤਨੀ ਕੁਸੁਮ ਦੇਵੀ, ਆਰ. ਜੇ. ਡੀ ਤੋਂ ਮੋਹਨ ਪ੍ਰਸਾਦ ਗੁਪਤਾ ਅਤੇ ਬਸਪਾ ਤੋਂ ਅਨਿਰੁੱਧ ਪ੍ਰਸਾਦ ਉਰਫ਼ ਸਾਧੂ ਯਾਦਵ ਦੀ ਪਤਨੀ ਇੰਦਰਾ ਯਾਦਵ ਚੋਣ ਲੜ ਰਹੇ ਹਨ।


author

Tanu

Content Editor

Related News