ਕਮਾਲ ਦਾ ਹੁਨਰ, ਸ਼ਖ਼ਸ ਨੇ ਬਰਫੀਲੀ ਪਹਾੜੀ ’ਤੇ ਚੱਲ-ਚੱਲ ਕੇ ਬਣਾ ਦਿੱਤੀਆਂ ਸ਼ਾਨਦਾਰ ਕਲਾਕ੍ਰਿਤੀਆਂ

Monday, Dec 26, 2022 - 11:26 AM (IST)

ਕਮਾਲ ਦਾ ਹੁਨਰ, ਸ਼ਖ਼ਸ ਨੇ ਬਰਫੀਲੀ ਪਹਾੜੀ ’ਤੇ ਚੱਲ-ਚੱਲ ਕੇ ਬਣਾ ਦਿੱਤੀਆਂ ਸ਼ਾਨਦਾਰ ਕਲਾਕ੍ਰਿਤੀਆਂ

ਨਵੀਂ ਦਿੱਲੀ- ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਬਰਫੀਲੀਆਂ ਪਹਾੜੀਆਂ ’ਚ ਬਣੀਆਂ ਕਲਾਕ੍ਰਿਤੀਆਂ ਤੁਹਾਨੂੰ ਹੈਰਾਨ ਕਰ ਦੇਣਗੀਆਂ। ਟਵਿੱਟਰ ’ਤੇ ਸ਼ੇਅਰ ਕੀਤੀ ਇਕ ਵੀਡੀਓ ’ਚ ਵਿਅਕਤੀ ਦੇ ਹੁਨਰ ਨੂੰ ਵੇਖ ਕੇ ਤੁਸੀਂ ਦੰਗ ਰਹਿ ਜਾਓਗੇ।

ਬਰਫੀਲੀਆਂ ਪਹਾੜੀਆਂ ’ਚ ਚੱਲ-ਚੱਲ ਕੇ ਕਲਾਕਾਰ ਨੇ ਅਜਿਹੀਆਂ ਕਲਾਕ੍ਰਿਤੀਆਂ ਬਣਾ ਦਿੱਤੀਆਂ, ਜਿਨ੍ਹਾਂ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ। ਵਾਇਰਲ ਵੀਡੀਓ ’ਚ ਤੁਹਾਨੂੰ ਬਰਫੀਲੀਆਂ ਪਹਾੜੀਆਂ ’ਤੇ ਇਕ ਵਿਲੱਖਣ ਅਤੇ ਵਧੀਆ ਕਲਾਕਾਰੀ ਦੇਖਣ ਨੂੰ ਮਿਲੇਗੀ। ਪਹਿਲੀ ਨਜ਼ਰ ’ਚ ਇੰਝ ਜਾਪਦਾ ਹੈ, ਜਿਵੇਂ ਕਿਸੇ ਨੇ ਕੈਨਵਸ ’ਤੇ ਇਨ੍ਹਾਂ ਚਿੱਤਰਾਂ ਨੂੰ ਉਭਾਰਿਆ ਹੋਵੇ।

 

ਡਰੋਨ ਕੈਮਰੇ ’ਚ ਕੈਦ ਕੀਤੇ ਇਸ ਵੀਡੀਓ ’ਚ ਜੋ ਆਕ੍ਰਿਤੀਆਂ ਦਿਖਾਈ ਦੇ ਰਹੀਆਂ ਹਨ ਉਨ੍ਹਾਂ ਨੂੰ ਕਲਾਕਾਰ ਨੇ ਆਪਣੇ ਕਦਮਾਂ ਨਾਲ ਬਣਾਇਆ ਹੈ। ਜੀ ਹਾਂ, ਇਹ ਵੱਡੀਆਂ-ਵੱਡੀਆਂ ਹਸਤੀਆਂ ਉਸ ਦੇ ਕਦਮਾਂ ਦੇ ਨਿਸ਼ਾਨ ਹਨ, ਜਿਸ ਦੇ ਲਈ ਉਸ ਨੇ ਘੰਟਿਆਂਬੱਧੀ ਪੈਦਲ ਚੱਲ ਕੇ ਸਖ਼ਤ ਮਿਹਨਤ ਕੀਤੀ ਹੈ। ਬਰਫ਼ ’ਤੇ ਕਦਮਾਂ ਨਾਲ ਉਭਾਰੀਆਂ ਗਈਆਂ ਕਲਾਕ੍ਰਿਤੀਆਂ ਨੂੰ ਬਣਾਉਣ ਵਾਲੇ ਕਲਾਕਾਰ ਦਾ ਨਾਂ ਸਾਈਮਨ ਬੇਕ ਹੈ, ਜੋ ਕਿ ਇਕ ਪੇਸ਼ੇਵਰ ਬ੍ਰਿਟਿਸ਼ ਸਨੋਅ ਆਰਟਿਸਟ ਹੈ।


author

Rakesh

Content Editor

Related News