ਜਲਦੀ ਹੀ ਡਾਕੀਏ, ਪੇਂਡੂ ਡਾਕ ਸੇਵਕ ਕੋਲੋਂ ਬੀਮਾ ਪਾਲਸੀ ਵੀ ਖਰੀਦ ਸਕਣਗੇ ਲੋਕ

12/06/2019 5:19:48 PM

ਨਵੀਂ ਦਿੱਲੀ — ਪੋਸਟਮੈਨ ਅਤੇ ਗ੍ਰਾਮੀਨ ਡਾਕ ਸੇਵਕ ਜਲਦੀ ਹੀ ਬੀਮਾ ਪਾਲਸੀਆਂ ਵੇਚਦੇ ਹੋਏ ਨਜ਼ਰ ਆ ਸਕਦੇ ਹਨ। ਬੀਮਾ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਆਈਆਰਡੀਏ) ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅਜਿਹੇ ਕਰਮਚਾਰੀਆਂ ਦੀ ਜ਼ਿੰਮੇਵਾਰੀ ਡਾਕ ਭੁਗਤਾਨ ਬੈਂਕ ਨੂੰ ਲੈਣੀ ਹੋਵੇਗੀ। ਇਰਡਾ ਨੇ ਕਿਹਾ ਕਿ ਬੀਮਾ ਪਾਲਿਸੀ ਵੇਚਣ ਲਈ ਡਾਕੀਏ ਅਤੇ ਗ੍ਰਾਮੀਣ ਡਾਕ ਸੇਵਕਾਂ ਨੂੰ ਪੋਸਟਲ ਪੇਮੈਂਟਸ ਬੈਂਕ ਆਫ਼ ਇੰਡੀਆ ਵਲੋਂ ਇਸ ਕੰਮ ਲਈ ਸਪਾਂਸਰ ਕਰਨ ਦੀ ਜ਼ਰੂਰਤ ਹੈ। 

ਡਾਕ ਭੁਗਤਾਨ ਬੈਂਕ ਇਕ ਕਾਰਪੋਰੇਟ ਏਜੈਂਟ ਹੈ ਅਤੇ ਇਹ ਪੁਆਇੰਟ ਆਫ ਸੇਲਸਪਰਸਨ ਦੀ ਤਰ੍ਹਾਂ ਕੰਮ ਕਰਨ ਲਈ ਪੋਸਟਮਸਟਰਾਂ ਅਤੇ ਗ੍ਰਾਮੀਣ ਡਾਕ ਸੇਵਕਾਂ ਨੂੰ ਪ੍ਰਯੋਜਿਤ ਕਰਨ ਦੇ ਸੰਬੰਧ ਵਿਚ ਇਰਡਾ ਕੋਲੋਂ ਇਜਾਜ਼ਤ ਲੈ ਸਕਦਾ ਹੈ।

ਇਰਡਾ ਨੇ ਕਿਹਾ ਕਿ ਜੇਕਰ ਡਾਕ ਭੁਗਤਾਨ ਬੈਂਕ ਨੂੰ ਆਗਿਆ ਮਿਲ ਜਾਂਦੀ ਹੈ, ਤਾਂ ਪੁਆਇੰਟ ਆਫ ਸੇਲਸਪਰਸਨ ਬਣਾਏ ਗਏ ਆਪਣੇ ਵਿਅਕਤੀ ਦੀ ਗਲਤੀ ਲਈ  ਜ਼ਿੰਮੇਵਾਰ ਹੋਏਗਾ। ਰੈਗੂਲੇਟਰ ਨੇ ਕਿਹਾ ਕਿ ਡਾਕ ਵਿਭਾਗ ਨੂੰ ਪੋਸਟਮੈਨ ਅਤੇ ਪੇਂਡੂ ਡਾਕ ਸੇਵਕਾਂ ਦੀ ਪਛਾਣ ਕਰਨੀ ਹੋਵੇਗੀ ਅਤੇ ਸਮੇਂ-ਸਮੇਂ 'ਤੇ ਇਨ੍ਹਾਂ ਦੀ ਸੂਚੀ ਜਾਰੀ ਕਰਨੀ ਹੋਵੇਗੀ। ਡਾਕ ਭੁਗਤਾਨ ਬੈਂਕ ਨਿਯਮਾਂ ਅਧੀਨ ਮਨਜ਼ੂਰਸ਼ੁਦਾ ਕਿਸੇ ਵੀ ਬੀਮਾ ਕੰਪਨੀ ਨਾਲ ਕਰਾਰ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ, “'ਇਹ ਪੋਸਟਮੈਨ ਅਤੇ ਗ੍ਰਾਮੀਨ ਡਾਕ ਸੇਵਕ ਮੁੱਖ ਤੌਰ ਤੇ ਉਨ੍ਹਾਂ ਖੇਤਰਾਂ ਵਿਚ ਕੰਮ ਕਰਨਗੇ ਜਿਥੇ ਨਾ ਤਾਂ ਕੋਈ ਬੈਂਕਿੰਗ ਸੇਵਾਵਾਂ ਹਨ ਅਤੇ ਲੌੜੀਦੀਆਂ ਸੇਵਾਵਾਂ ਨਹੀਂ ਹਨ। ਉਹ ਦੂਰ ਦੁਰਾਡੇ ਅਤੇ ਪੇਂਡੂ ਖੇਤਰਾਂ ਵਿਚ ਬੀਮਾ ਉਤਪਾਦਾਂ ਦੀ ਵਿਕਰੀ ਦੀ ਸੁਵਿਧਾ ਦੇ ਸਕਦੇ ਹਨ।


Related News