ਦੋ ਹਿੱਸਿਆਂ ''ਚ ਵੰਡੀ ਗਈ ਮਗਧ ਐਕਸਪ੍ਰੈੱਸ ਟਰੇਨ, ਮਚੀ ਹਫੜਾ-ਦਫੜੀ
Sunday, Sep 08, 2024 - 05:38 PM (IST)
ਬਕਸਰ- ਬਿਹਾਰ ਦੇ ਬਕਸਰ 'ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਚੱਲਦੀ ਟਰੇਨ ਦੋ ਹਿੱਸਿਆਂ ਵਿਚ ਵੰਡੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਨਵੀਂ ਦਿੱਲੀ ਤੋਂ ਇਸਲਾਮਪੁਰ ਜਾਣ ਵਾਲੀ ਮਗਧ ਐਕਸਪ੍ਰੈਸ ਦਾ ਜੋੜ ਟੁੱਟ ਗਿਆ, ਜਿਸ ਨਾਲ ਬਿਹਾਰ ਦੇ ਬਕਸਰ ਜ਼ਿਲ੍ਹੇ ਦੇ ਤੁਰੀਗੰਜ ਅਤੇ ਰਘੁਨਾਥਪੁਰ ਰੇਲਵੇ ਸਟੇਸ਼ਨਾਂ ਵਿਚਕਾਰ ਐਤਵਾਰ ਨੂੰ ਟਰੇਨ ਦੋ ਹਿੱਸਿਆਂ ਵਿਚ ਵੰਡੀ ਗਈ। ਇਸ ਤੋਂ ਬਾਅਦ ਤੇਜ਼ ਝਟਕੇ ਨਾਲ ਟਰੇਨ ਰੁੱਕ ਗਈ। ਇਸ ਹਾਦਸੇ ਮਗਰੋਂ ਯਾਤਰੀਆਂ ਵਿਚਾਲੇ ਹਫੜਾ-ਦਫੜੀ ਮਚ ਗਈ। ਘਟਨਾ ਦੀ ਸੂਚਨਾ ਬਕਸਰ ਰੇਲਵੇ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਅਧਿਕਾਰੀਆਂ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਫੋਰਸ ਦੇ ਇੰਚਾਰਜ ਇੰਸਪੈਕਟਰ ਦੀਪਕ ਕੁਮਾਰ ਦੇ ਨਿਰਦੇਸ਼ 'ਤੇ ਮੌਕੇ 'ਤੇ ਟੀਮ ਭੇਜੀ ਗਈ।
ਇਹ ਵੀ ਪੜ੍ਹੋ- IMD ਵੱਲੋਂ ਮੋਹਲੇਧਾਰ ਮੀਂਹ ਦੀ ਭਵਿੱਖਬਾਣੀ, 6 ਜ਼ਿਲ੍ਹਿਆਂ 'ਚ 'ਯੈਲੋ ਅਲਰਟ'
ਗ਼ਨੀਮਤ ਇਹ ਰਹੀ ਕਿ ਇਸ ਹਾਦਸੇ ਵਿਚ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਬਕਸਰ ਦੇ ਸਹਾਇਕ ਸਟੇਸ਼ਨ ਪ੍ਰਬੰਧਕ ਵਿੰਧਿਆਚਲ ਪਾਂਡੇ ਨੇ ਦੱਸਿਆ ਕਿ ਹਾਦਸਾ ਤਕਰੀਬਨ 11:07 ਵਜੇ ਵਾਪਰਿਆ। ਇਸ ਹਾਦਸੇ ਮਗਰੋਂ ਫ਼ਿਲਹਾਲ ਕੰਮਕਾਜ ਠੱਪ ਹੈ। ਬਕਸਰ ਤੋਂ ਰੇਲ ਦਾ ਇੰਜਣ ਭੇਜਿਆ ਗਿਆ ਹੈ, ਜੋ ਵੰਡੇ ਹੋਏ ਟਰੇਨ ਨੂੰ ਰਘੂਨਾਥਪੁਰ ਸਟੇਸ਼ਨ 'ਤੇ ਲਿਜਾਇਆ ਜਾ ਰਿਹਾ ਹੈ ਅਤੇ ਫਿਰ ਨੁਕਸਾਨੀ ਬੋਗੀ ਨੂੰ ਹਟਾ ਕੇ ਬਾਕੀ ਟਰੇਨ ਨੂੰ ਅੱਗੇ ਮੰਜ਼ਿਲ ਤੱਕ ਭੇਜਣ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- DJ 'ਤੇ ਨੱਚਣ ਨੂੰ ਲੈ ਕੇ ਪਿਆ ਪੁਆੜਾ; ਜੰਮ ਕੇ ਚੱਲੇ ਡੰਡੇ-ਕੁਰਸੀਆਂ, 3 ਦੀ ਮੌਤ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰੇਲਗੱਡੀ ਨੰਬਰ-20802 ਡਾਊਨ ਮਗਧ ਐਕਸਪ੍ਰੈਸ ਸਵੇਰੇ 11:00 ਵਜੇ ਡੁਮਰਾਓਂ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ ਅਤੇ ਸਵੇਰੇ 11:06 ਵਜੇ ਤੁਰੀਗੰਜ ਤੋਂ ਅੱਗੇ ਵਧੀ। ਇਕ ਮਿੰਟ ਬਾਅਦ ਹੀ ਧਰੌਲੀ ਹਾਲਟ ਨੇੜੇ ਜ਼ੋਰਦਾਰ ਆਵਾਜ਼ ਨਾਲ ਟਰੇਨ ਦੋ ਹਿੱਸਿਆਂ ਵਿਚ ਵੰਡੀ ਗਈ। ਜਦੋਂ ਡਰਾਈਵਰ ਨੇ ਐਮਰਜੈਂਸੀ ਬ੍ਰੇਕ ਲਗਾ ਕੇ ਟਰੇਨ ਨੂੰ ਰੋਕਿਆ ਅਤੇ ਹੇਠਾਂ ਉਤਰ ਕੇ ਦੇਖਿਆ ਤਾਂ ਪਤਾ ਲੱਗਾ ਕਿ ਟਰੇਨ ਕਪਲਿੰਗ ਕਾਰਨ ਦੋ ਹਿੱਸਿਆਂ ਵਿਚ ਵੰਡੀ ਗਈ। ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਇੰਚਾਰਜ ਇੰਸਪੈਕਟਰ ਦੀਪਕ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਪ੍ਰੋਟੈਕਸ਼ਨ ਫੋਰਸ ਦੀ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਰੇਲਵੇ ਪ੍ਰੋਟੈਕਸ਼ਨ ਫੋਰਸ ਯਾਤਰੀਆਂ ਦੀ ਸੁਰੱਖਿਆ ਅਤੇ ਸਹੂਲਤ ਲਈ ਤਿਆਰ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8