ਇਸ ਕਾਰੋਬਾਰੀ ਦੇ ਸ਼ੌਕ ਅਵੱਲੇ, 25 ਸਾਲ ਦੀ ਮਿਹਨਤ ਨਾਲ ਇਕੱਠੇ ਕੀਤੇ 150 ਸਾਲ ਪੁਰਾਣੇ 'ਲੈਂਪਸ'

11/23/2020 1:14:26 PM

ਪੁਣੇ— ਆਧੁਨਿਕ ਪ੍ਰਕਾਸ਼ ਯੰਤਰਾਂ ਦੀ ਖੋਜ ਦੀ ਕੋਸ਼ਿਸ਼ ਲਈ ਮਨੁੱਖ ਨੇ ਹਜ਼ਾਰਾਂ ਸਾਲ ਲੰਬੀ ਯਾਤਰਾ ਤੈਅ ਕੀਤੀ। ਮਨੁੱਖ ਦੀ ਕੋਸ਼ਿਸ਼ ਸਦਕਾ ਅਜਿਹੇ ਪ੍ਰਕਾਸ਼ ਯੰਤਰ ਮਿਲ ਸਕੇ, ਜੋ ਕਿ ਸਿਰਫ ਇਕ ਸਵਿੱਚ ਦਬਾਉਣ ਨਾਲ ਰੌਸ਼ਨੀ ਕਰ ਦਿੰਦੇ ਹਨ। ਬਲਬ ਦੀ ਖੋਜ ਤੋਂ ਪਹਿਲਾਂ ਲੈਂਪ, ਲਾਲਟੇਨ ਅਤੇ ਦੀਵਿਆਂ ਦਾ ਇਸਤੇਮਾਲ ਰੌਸ਼ਨੀ ਲਈ ਮਨੁੱਖ ਕਰਦਾ ਸੀ। ਅੱਜ ਇਨ੍ਹਾਂ ਦੀ ਥਾਂ ਰੰਗ-ਬਿਰੰਗੀਆਂ ਲਾਈਟਾਂ, ਬਲਬਾਂ ਨੇ ਲੈ ਲਈ ਹੈ। ਬਿਜਲੀ ਦੇ ਨਵੇਂ-ਨਵੇਂ ਯੰਤਰ ਬਜ਼ਾਰ ਵਿਚ ਉਪਲੱਬਧ ਅਤੇ ਮਨੁੱਖ ਇਨ੍ਹਾਂ ਦਾ ਸੁੱਖ ਵੀ ਮਾਣ ਰਿਹਾ ਹੈ। ਪੁਣੇ ਦੇ ਰਹਿਣ ਵਾਲੇ ਇਕ ਕਾਰੋਬਾਰੀ ਸ਼ਿਆਮ ਮੋਟੇ ਕੋਲ ਪੁਰਾਣੇ ਜ਼ਮਾਨੇ ਦੇ ਅਜਿਹੇ ਕਈ ਲੈਂਪਸ ਅਤੇ ਦੀਵਿਆਂ ਦਾ ਸੰਗ੍ਰਹਿ ਹੈ। ਇਨ੍ਹਾਂ 'ਚੋਂ ਕਈ 100 ਸਾਲ ਤੋਂ 150 ਸਾਲ ਪੁਰਾਣੇ ਹਨ।

25 ਸਾਲਾਂ ਦੀ ਮਿਹਨਤ ਨਾਲ ਇਕੱਠੇ ਕੀਤੇ ਲੈਂਪਸ—
ਇਨ੍ਹਾਂ ਪੁਰਾਣੇ ਦੀਵਿਆਂ ਅਤੇ ਲੈਂਪਸ ਨੂੰ ਜੁਟਾਉਣ ਦਾ ਸ਼ੌਕ ਰੱਖਣ ਵਾਲੇ ਸ਼ਿਆਮ ਕੋਲ ਨਵੇਂ-ਪੁਰਾਣੇ 250 ਦੀਵੇ ਹਨ, ਜੋ ਕਿ ਉਨ੍ਹਾਂ ਨੇ 25 ਸਾਲਾਂ ਦੀ ਮਿਹਨਤ ਤੋਂ ਬਾਅਦ ਇਕੱਠੇ ਕੀਤੇ ਹਨ। ਸ਼ਿਆਮ ਦੱਸਦੇ ਹਨ ਕਿ ਉਨ੍ਹਾਂ ਨੂੰ ਅਜਿਹੀਆਂ ਚੀਜ਼ਾਂ ਨੂੰ ਇਕੱਠਾ ਕਰਨ ਦਾ ਸ਼ੌਕ ਹੈ। ਇਕ ਵਾਰ ਉਨ੍ਹਾਂ ਨੂੰ ਦੋ ਪੁਰਾਣੇ ਲੈਂਪਸ ਮਿਲੇ ਸਨ। ਦੋਵੇਂ ਲੈਂਪਸ ਇੰਗਲੈਂਡ ਵਿਚ ਬਣੇ ਸਨ ਅਤੇ ਕਾਫੀ ਪੁਰਾਣੇ ਸਨ। ਉਨ੍ਹਾਂ ਨੇ ਲੈਂਪਸ ਦੇ ਹਿੱਸਿਆਂ ਨੂੰ ਵੱਖ-ਵੱਖ ਕਰ ਦਿੱਤਾ ਅਤੇ ਉਨ੍ਹਾਂ ਨੂੰ ਸਾਫ਼ ਕੀਤਾ। ਇਸ ਤੋਂ ਬਾਅਦ ਲੈਂਪਸ ਨੂੰ ਲੈ ਕੇ ਸਟੱਡੀ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪੁਰਾਣੇ ਲੈਂਪਸ 'ਚ ਦਿਲਚਸਪੀ ਪੈਦਾ ਹੋਈ। 

ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਹੱਸਦੇ-ਵੱਸਦੇ ਘਰ 'ਚ ਪਏ ਕੀਰਨੇ, 3 ਸਕੇ ਭਰਾਵਾਂ ਦੀ ਮੌਤ

ਦੇਸ਼-ਵਿਦੇਸ਼ ਤੋਂ ਇਕੱਠੇ ਕੀਤੇ 250 ਲੈਂਪਸ—
ਸ਼ਿਆਮ ਮੋਟੇ ਦਾ ਕਹਿਣਾ ਹੈ ਕਿ ਅਜਿਹਾ ਸ਼ੌਕ ਉਨ੍ਹਾਂ ਲਈ ਜਨੂੰਨ ਬਣ ਗਿਆ ਅਤੇ ਉਨ੍ਹਾਂ ਨੂੰ ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ। ਉਨ੍ਹਾਂ ਨੇ ਪੁਰਾਣੇ ਦੀਵਿਆਂ ਅਤੇ ਲੈਂਪਸ ਨੂੰ ਇਕੱਠਾ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ। ਦੇਸ਼-ਵਿਦੇਸ਼ ਦੀ ਯਾਤਰਾ ਕਰਨ ਤੋਂ ਬਾਅਦ ਮੋਟੇ ਕੋਲ ਕੁੱਲ 250 ਪੁਰਾਣੇ ਲੈਂਪਸ ਹਨ, ਜੋ ਕਿ 100 ਤੋਂ 150 ਸਾਲ ਪੁਰਾਣੇ ਹਨ। ਉਨ੍ਹਾਂ ਕੋਲ ਇਕ ਸਾਈਕਲ ਲੈਂਪ, ਮੋਮਬੱਤੀਆਂ ਵਾਲਾ ਰੇਲਵੇ ਸਿੰਗਨਲ ਲੈਂਪ, ਕੋਲਾ ਖਾਨਾਂ ਵਿਚ ਇਸਤੇਮਾਲ ਕੀਤਾ ਜਾਣ ਵਾਲਾ ਬਰੇਕ-ਪਰੂਫ ਲੈਂਪ, ਜਹਾਜ਼ਾਂ ਆਦਿ ਵਿਚ ਇਸਤੇਮਾਲ ਕੀਤੇ ਜਾਣ ਵਾਲਾ ਤੂਫਾਨੀ ਲੈਂਪ ਅਤੇ ਤਕਰੀਬਨ 100 ਸਾਲ ਪੁਰਾਣੀ ਕਾਰ ਲਾਈਟਸ ਵੀ ਮੋਟੋ ਦੇ ਕਲੈਕਸ਼ਨ ਵਿਚ ਸ਼ਾਮਲ ਹਨ।

ਇਹ ਵੀ ਪੜ੍ਹੋ: 6 ਸਾਲਾ ਬੱਚੇ ਨੂੰ ਮਿਲੀ ਸਪੇਨ ਦੀ ਮਾਂ, ਵਿਦਾਈ ਸਮੇਂ ਰੋਕਿਆਂ ਨਾ ਰੁਕੇ ਸਭ ਦੇ ਹੰਝੂ (ਤਸਵੀਰਾਂ) 

ਲੈਂਪਸ ਨੂੰ ਇਕੱਠਾ ਕਰਨ 'ਚ ਜ਼ਿੰਦਗੀ ਦੇ ਅਣਗਿਣਤੀ ਘੰਟੇ ਕੀਤੇ ਖ਼ਰਚ—
ਸ਼ਿਆਮ ਮੋਟੇ ਦੱਸਦੇ ਹਨ ਕਿ ਉਨ੍ਹਾਂ ਨੇ ਇਨ੍ਹਾਂ ਲੈਂਪਸ ਨੂੰ ਇਕੱਠਾ ਕਰਨ ਅਤੇ ਸਟੱਡੀ ਕਰਨ 'ਚ ਆਪਣੀ ਜ਼ਿੰਦਗੀ ਦੇ ਅਣਗਿਣਤ ਘੰਟੇ ਖ਼ਰਚ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਲੈਂਪਸ ਨੂੰ ਬਣਾਉਣ ਲਈ ਲੋਕਾਂ ਨੇ ਜਿਸ ਸ਼ਿਲਪਕਾਰੀ ਅਤੇ ਤਕਨਾਲੋਜੀ ਦਾ ਇਸਤੇਮਾਲ ਕੀਤਾ ਸੀ, ਉਹ ਅੱਜ ਨਹੀਂ ਮਿਲਦੀ। ਉਨ੍ਹਾਂ ਦੱਸਿਆ ਕਿ ਪਹਿਲੇ ਜ਼ਮਾਨੇ 'ਚ ਲੈਂਪ ਧਾਤੂਆਂ ਦੇ ਬਣਦੇ ਸਨ। ਬਾਅਦ ਵਿਚ ਸ਼ੀਸ਼ੇ ਦਾ ਇਸਤੇਮਾਲ ਸ਼ੁਰੂ ਹੋ ਗਿਆ। ਥੋੜ੍ਹਾ ਹੋਰ ਵਿਕਾਸ ਹੋਇਆ ਤਾਂ ਰੰਗੀਨ ਲੈਂਪ ਨੇ ਥਾਂ ਲੈ ਲਈ।

ਇਹ ਵੀ ਪੜ੍ਹੋ: ਇਸ ਸ਼ਖਸ ਨੇ 7 ਸਾਲ ਪਹਿਲਾਂ ਦੁਕਾਨ ਦਾ ਨਾਮ ਰੱਖਿਆ ਸੀ 'ਕੋਰੋਨਾ', ਹੁਣ ਹੋਇਆ ਫਾਇਦਾ (ਤਸਵੀਰਾਂ)

ਸਾਰੇ ਲੈਂਪਸ ਚਾਲੂ, ਨਿਯਮਤ ਹੁੰਦੀ ਹੈ ਸਫਾਈ—
ਸ਼ਿਆਮ ਨੇ ਦੱਸਿਆ ਕਿ ਉਨ੍ਹਾਂ ਨੂੰ ਜਿੱਥੇ ਕਿਤੇ ਵੀ ਕੱਚ ਜਾਂ ਧਾਤੂ ਮਿਲਦੇ ਹਨ, ਉਸ ਨੂੰ ਆਪਣੇ ਕੋਲ ਰੱਖ ਲੈਂਦੇ ਹਨ। ਉਨ੍ਹਾਂ ਕੋਲ ਜਿੰਨੇ ਵੀ ਲੈਂਪਸ ਹਨ, ਉਹ ਕੰਮ ਕਰਦੇ ਹਨ। ਉਨ੍ਹਾਂ 'ਚ ਜੰਗਾਲ ਨਾ ਲੱਗੇ ਇਸ ਲਈ ਉਹ ਉਨ੍ਹਾਂ ਦੀ ਹਰ 6 ਮਹੀਨੇ ਬਾਅਦ ਸਫਾਈ ਕਰਦੇ ਹਨ। ਸ਼ਿਆਮ ਨੇ ਦੱਸਿਆ ਕਿ ਉਹ ਹਰ ਸਾਲ ਇਨ੍ਹਾਂ ਦੀਵਿਆਂ ਅਤੇ ਲੈਂਪਸ ਲਈ ਪ੍ਰਦਰਸ਼ਨੀ ਲਾਉਂਦੇ ਹਨ। ਉਹ ਆਪਣੇ ਕਲੈਕਸ਼ਨ ਵਿਚ ਹੋਰ ਦੀਵਿਆਂ ਨੂੰ ਜੋੜਨ ਦੇ ਕੰਮ ਨੂੰ ਅੱਗੇ ਜਾਰੀ ਰੱਖਣਾ ਚਾਹੁੰਦੇ ਹਨ।


Tanu

Content Editor

Related News