ਬੰਬ ਨਾਲ ਉੱਡਾ ਦੇਵਾਂਗੇ ਇਸਰੋ ਮੁੱਖ ਦਫ਼ਤਰ! ਈ-ਮੇਲ ਰਾਹੀਂ ਮਿਲੀ ਧਮਕੀ ਨੇ ਪੁਆ ''ਤੀਆਂ ਭਾਜੜਾਂ
Tuesday, Jul 07, 2026 - 08:04 AM (IST)
ਬੈਂਗਲੁਰੂ (ਏਜੰਸੀ) - ਬੈਂਗਲੁਰੂ ਸਥਿਤ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁੱਖ ਦਫ਼ਤਰ ਨੂੰ ਸੋਮਵਾਰ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਧਮਕੀ ਤੋਂ ਬਾਅਦ ਅਧਿਕਾਰੀਆਂ ਨੇ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ। ਹਾਲਾਂਕਿ, ਤਲਾਸ਼ੀ ਦੌਰਾਨ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ, ਜਿਸ ਕਾਰਨ ਇਹ ਧਮਕੀ ਫ਼ਰਜ਼ੀ ਸਾਬਤ ਹੋਈ।
ਪੜ੍ਹੋ ਇਹ ਵੀ - ਸਿਰਫ਼ 4 ਦਿਨਾਂ 'ਚ 90% ਪਿਘਲ ਗਿਆ ਅਮਰਨਾਥ ਗੁਫਾ ਦਾ ਸ਼ਿਵਲਿੰਗ, ਸਾਹਮਣੇ ਆਈ ਹੈਰਾਨੀਜਨਕ ਵੀਡੀਓ
ਬੰਬ ਦੀ ਧਮਕੀ ਮਿਲਦੇ ਸਾਰ ਹੀ ਪੁਲਸ ਕਰਮਚਾਰੀ, ਡੌਗ ਸਕੁਐਡ ਅਤੇ ਬੰਬ ਡਿਟੈਕਸ਼ਨ ਐਂਡ ਡਿਸਪੋਜ਼ਲ ਸਕੁਐਡ (ਬੀਡੀਡੀਐਸ) ਦੇ ਅਧਿਕਾਰੀ ਨਿਊ ਬੀਈਐਲ ਰੋਡ 'ਤੇ ਸਥਿਤ ਇਸਰੋ ਦੇ ਮੁੱਖ ਦਫਤਰ ਪਹੁੰਚ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਉਕਤ ਸਥਾਨ ਦੀ ਤਲਾਸ਼ੀ ਲਈ। ਮਿਲੀ ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਵੀ ਮੁੱਖ ਦਫ਼ਤਰ ਨੂੰ ਇਸ ਤਰ੍ਹਾਂ ਦੀ ਧਮਕੀ ਮਿਲੀ ਸੀ ਜੋ ਬਾਅਦ ਵਿਚ ਅਫ਼ਵਾਹ ਸਾਬਤ ਹੋਈ। ਸੰਜੇ ਨਗਰ ਥਾਣਾ ਪੁਲਸ ਉਸ ਈ-ਮੇਲ ਦੇ ਸਰੋਤ ਦੀ ਜਾਂਚ ਕਰ ਰਹੀ ਹੈ ਜਿਸ ਤੋਂ ਧਮਕੀ ਭੇਜੀ ਗਈ ਸੀ ਅਤੇ ਇਹ ਵੀ ਪਤਾ ਲਗਾ ਰਹੀ ਹੈ ਕਿ ਕੀ ਇਸ ਦਾ 2 ਜੁਲਾਈ ਨੂੰ ਭੇਜੀ ਗਈ ਫ਼ਰਜ਼ੀ ਈ-ਮੇਲ ਨਾਲ ਕੋਈ ਸਬੰਧ ਹੈ।
ਪੜ੍ਹੋ ਇਹ ਵੀ - ਫਰੀਦਕੋਟ 'ਚ ਵੱਡੀ ਵਾਰਦਾਤ : ਹੱਥ, ਪੈਰ ਬੰਨ੍ਹ ਤੇਜ਼ਧਾਰ ਹਥਿਆਰਾਂ ਨਾਲ ਵੱਢ 'ਤਾ ਨੌਜਵਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
