''ਡੋਡਾ ''ਚ ਬੱਸ ਚਿਨਾਬ ''ਚ ਡਿੱਗੀ, ਇਕ ਨੇ ਛਾਲ ਮਾਰ ਕੇ ਬਚਾਈ ਜਾਨ, ਦੂਜਾ ਲਾਪਤਾ''

Wednesday, Mar 10, 2021 - 02:37 AM (IST)

''ਡੋਡਾ ''ਚ ਬੱਸ ਚਿਨਾਬ ''ਚ ਡਿੱਗੀ, ਇਕ ਨੇ ਛਾਲ ਮਾਰ ਕੇ ਬਚਾਈ ਜਾਨ, ਦੂਜਾ ਲਾਪਤਾ''

ਕਿਸ਼ਤਵਾੜ/ਡੋਡਾ (ਅਜੈ) - ਜ਼ਿਲਾ ਡੋਡਾ ਵਿਚ ਅੱਜ ਇਕ ਯਾਤਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗੋਈ ਅਤੇ ਚਿਨਾਬ ਨਦੀ ਵਿਚ ਡਿੱਗ ਗਈ। ਹਾਲਾਂਕਿ ਬੱਸ ਵਿਚ ਕੋਈ ਯਾਤਰੀ ਸਵਾਰ ਨਹੀਂ ਸੀ ਪਰ ਬੱਸ ਦੇ ਨਾਲ ਹੀ ਇਕ ਵਿਅਕਤੀ ਵੀ ਨਦੀ ਵਿਚ ਡਿੱਗਣ ਦੀ ਸੂਚਨਾ ਹੈ।

ਸੂਚਨਾਵਾਂ ਮੁਤਾਬਕ ਅੱਜ ਸਵੇਰੇ ਬੱਸ ਨੰਬਰ ਜੇ. ਕੇ. 02 ਬੀ.ਆਰ.- 5503 ਪੁਲ ਡੋਡਾ ਤੋਂ ਗਡਸੂ ਵਿਚ ਬਣੇ ਪੈਟਰੋਲ ਪੰਪ 'ਤੇ ਤੇਲ ਭਰਵਾ ਕੇ ਪੁੱਲ ਡੋਡਾ ਵਾਪਸ ਪਰਤ ਰਹੀ ਸੀ ਕਿ ਕੁਝ ਦੂਰ ਜਾ ਕੇ ਹੀ ਖੱਡ ਤੋਂ ਹੇਠਾਂ ਡਿੱਗਦੀ ਹੋਈ ਚਿਨਾਬ ਨਦੀ ਵਿਚ ਡਿੱਗ ਗਈ। ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਹਾਦਸੇ ਵੇਲੇ ਗੱਡੀ ਵਿਚ ਡਰਾਈਵਰ ਸਣੇ 2 ਲੋਕ ਸਵਾਰ ਸਨ ਜਿਨ੍ਹਾਂ ਵਿਚੋਂ ਇਕ ਨੇ ਛਾਲ ਮਾਰ ਦਿੱਤੀ, ਜਿਸ ਕਾਰਣ ਉਸ ਦੀ ਜਾਨ ਬੱਚ ਗਈ। ਦੂਜਾ ਵਿਅਕਤੀ ਬੱਸ ਸਣੇ ਹੀ ਨਦੀ ਵਿਚ ਡਿੱਗਦਾ ਦੇਖਿਆ ਗਿਆ, ਜਿਸ ਦੀ ਪਛਾਣ ਨਹੀਂ ਹੋ ਸਕੀ ਹੈ।

ਹਾਦਸੇ ਦੀ ਸੂਚਨਾ ਮਿਲਦਿਆਂ ਹੀ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ ਪਰ ਕਾਮਯਾਬੀ ਹਾਸਲ ਨਹੀਂ ਹੋਈ। ਇਸੇ ਦੌਰਾਨ ਪੁਲਸ ਨੇ ਹਾਦਸੇ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
 
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News