ਮੁੰਬਈ ਦੇ ਪਾਲਘਰ ''ਚ ਯਾਤਰੀਆਂ ਨਾਲ ਭਰੀ ਬੱਸ ਪਲਟੀ, 11 ਯਾਤਰੀਆਂ ਦੀ ਹਾਲਤ ਨਾਜ਼ੁਕ
Thursday, Aug 02, 2018 - 10:20 AM (IST)

ਮੁੰਬਈ— ਮੁੰਬਈ ਦੇ ਪਾਲਘਰ 'ਚ ਬੁੱਧਵਾਰ ਨੂੰ ਇਕ ਗੱਡੀ ਨੂੰ ਸਾਈਡ ਦੇਣ ਦੇ ਚੱਕਰ 'ਚ ਯਾਤਰੀਆਂ ਨਾਲ ਭਰੀ ਬੱਸ ਪਲਟ ਗਈ। ਬੱਸ 'ਚ 90 ਤੋਂ ਜ਼ਿਆਦਾ ਯਾਤਰੀ ਸੁਰੱਖਿਅਤ ਸਨ। ਇਸ ਹਾਦਸੇ 'ਚ 11 ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੀ ਪੁਲਸ ਨੇ ਜ਼ਖਮੀਆਂ ਨੂੰ ਤੁਰੰਤ ਬੱਸ ਤੋਂ ਬਾਹਰ ਕੱਢਿਆ ਅਤੇ ਹਸਪਤਾਲ 'ਚ ਭਰਤੀ ਕਰਵਾਇਆ। ਜਾਣਕਾਰੀ ਮੁਤਾਬਕ ਮੁੰਬਈ ਤੋਂ ਪਾਲਘਰ ਲਈ ਇਕ ਬੱਸ ਯਾਤਰੀਆਂ ਨੂੰ ਲੈ ਕੇ ਚੱਲੀ ਸੀ। ਬੱਸ ਅਜੇ ਤਾਲੁਕਾ ਟੇਂਭੀ-ਖੋਡਾਵੇ ਨੇੜੇ ਪੁੱਜੀ ਸੀ ਕਿ ਪਿੱਛੇ ਤੋਂ ਆ ਰਹੀ ਇਕ ਗੱਡੀ ਨੇ ਉਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ। ਗੱਡੀ ਨੂੰ ਸਾਈਡ ਦੇਣ ਲਈ ਬੱਸ ਡਰਾਈਵਰ ਨੇ ਬੱਸ ਨੂੰ ਥੌੜਾ ਕਿਨਾਰੇ ਕੀਤਾ, ਜਿਸ ਦੇ ਚੱਲਦੇ ਬੱਸ ਬੇਕਾਬੂ ਹੋ ਗਈ।