ਲਖਨਊ ਐਕਸਪ੍ਰੈਸ ਵੇਅ ''ਤੇ ਬੱਸ ਪਲਟੀ, 28 ਯਾਤਰੀ ਜ਼ਖ਼ਮੀ

Tuesday, Dec 07, 2021 - 10:13 PM (IST)

ਲਖਨਊ ਐਕਸਪ੍ਰੈਸ ਵੇਅ ''ਤੇ ਬੱਸ ਪਲਟੀ, 28 ਯਾਤਰੀ ਜ਼ਖ਼ਮੀ

ਆਗਰਾ - ਆਗਰਾ ਵਿੱਚ ਲਖਨਊ ਐਕਸਪ੍ਰੈਸ ਵੇਅ 'ਤੇ ਮੰਗਲਵਾਰ ਨੂੰ ਇੱਕ ਏਅਰ ਕੰਡੀਸ਼ਨਡ ਬੱਸ ਪਲਟ ਗਈ, ਜਿਸ ਨਾਲ ਉਸ ਵਿੱਚ ਸਵਾਰ 28 ਯਾਤਰੀ ਜ਼ਖ਼ਮੀ ਹੋ ਗਏ। ਬੱਸ ਬਿਹਾਰ ਦੇ ਛਪਰਾ ਤੋਂ ਦਿੱਲੀ ਜਾ ਰਹੀ ਸੀ। ਪੁਲਸ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਡੌਕੀ ਥਾਣਾ ਖੇਤਰ ਵਿੱਚ ਸੀਤਾਰਾਮ ਦੀ ਮੜਿਆ ਦੇ ਕੋਲ ਆਗਰਾ-ਲਖਨਊ ਐਕਸਪ੍ਰੈਸ-ਵੇਅ 'ਤੇ ਚਾਲਕ ਨੂੰ ਨੀਂਦ ਆਉਣ ਨਾਲ ਇਹ ਹਾਦਸਾ ਹੋਇਆ। ਡੌਕੀ ਥਾਣਾ ਦੇ ਇੰਸਪੈਕਟਰ ਬਹਾਦਰ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਯਾਤਰੀਆਂ ਨੂੰ ਸੱਟ ਲੱਗੀ ਹੈ, ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ ਪਰ ਸਾਰੇ ਖਤਰੇ ਤੋਂ ਬਾਹਰ ਹਨ। ਹੋਰ ਯਾਤਰੀਆਂ ਨੂੰ ਦੂਜੀ ਬੱਸ ਤੋਂ ਮੰਜ਼ਿਲ ਨੂੰ ਰਵਾਨਾ ਕੀਤਾ ਗਿਆ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News