ਟਾਇਰ ਫਟਣ ਮਗਰੋਂ ਅੱਗ ਦਾ ਗੋਲ਼ਾ ਬਣ ਗਈ ਸਵਾਰੀਆਂ ਨਾਲ ਭਰੀ ਬੱਸ ! ਮਸਾਂ ਬਚੀ ਜਾਨ

Wednesday, Nov 11, 2026 - 11:57 AM (IST)

ਟਾਇਰ ਫਟਣ ਮਗਰੋਂ ਅੱਗ ਦਾ ਗੋਲ਼ਾ ਬਣ ਗਈ ਸਵਾਰੀਆਂ ਨਾਲ ਭਰੀ ਬੱਸ ! ਮਸਾਂ ਬਚੀ ਜਾਨ

ਨੈਸ਼ਨਲ ਡੈਸਕ- ਆਂਧਰਾ ਪ੍ਰਦੇਸ਼ ਦੇ ਪ੍ਰਕਾਸ਼ਮ ਜ਼ਿਲੇ ’ਚ ਮੰਗਲਵਾਰ ਸਵੇਰੇ ਇਕ ਪ੍ਰਾਈਵੇਟ ਏਅਰ-ਕੰਡੀਸ਼ਨਡ ਬੱਸ ਦਾ ਪਿਛਲਾ ਟਾਇਰ ਫਟਣ ਕਾਰਨ ਉਸ ਨੂੰ ਅੱਗ ਲੱਗ ਗਈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਬੱਸ ’ਚ ਸਵਾਰ ਸਾਰੇ 35 ਮੁਸਾਫਰ ਸੁਰੱਖਿਅਤ ਬਚ ਨਿਕਲਣ ’ਚ ਸਫਲ ਹੋ ਗਏ। 

ਜਾਣਕਾਰੀ ਅਨੁਸਾਰ ਇਹ ਬੱਸ ਚਿਤੂਰ ’ਚ ਰਜਿਸਟਰਡ ਸੀ ਤੇ ਕਡੱਪਾ ਤੋਂ ਵਿਜੇਵਾੜਾ ਜਾ ਰਹੀ ਸੀ। ਮੰਗਲਵਾਰ ਤੜਕੇ ਲੱਗਭਗ 1 ਵਜੇ ਪਿਛਲਾ ਟਾਇਰ ਫਟਣ ਕਾਰਨ ਬੱਸ ਨੂੰ ਅੱਗ ਲੱਗ ਗਈ। ਟਾਇਰ ਫਟਣ ਤੋਂ ਬਾਅਦ ਡਰਾਈਵਰ ਨੇ ਬੱਸ ਨੂੰ ਸੜਕ ਦੇ ਖੱਬੇ ਪਾਸੇ ਰੋਕ ਦਿੱਤਾ। ਜਦੋਂ ਤੱਕ ਉਹ ਬੱਸ ਦਾ ਨਿਰੀਖਣ ਕਰਨ ਲਈ ਹੇਠਾਂ ਉਤਰਿਆ, ਉਦੋਂ ਤੱਕ ਬੱਸ ਨੂੰ ਅੱਗ ਲੱਗ ਚੁੱਕੀ ਸੀ। ਡਰਾਈਵਰ ਨੇ ਐਮਰਜੈਂਸੀ ਦਰਵਾਜ਼ਾ ਖੋਲ੍ਹਿਆ ਤੇ ਮੁਸਾਫਰਾਂ ਨੂੰ ਸੁਰੱਖਿਅਤ ਬਾਹਰ ਨਿਕਲਣ ’ਚ ਮਦਦ ਕੀਤੀ।


author

Harpreet SIngh

Content Editor

Related News