ਮੱਧ ਪ੍ਰਦੇਸ਼ : ਯਾਤਰੀਆਂ ਨਾਲ ਭਰੀ ਬੱਸ ਖੱਡ ''ਚ ਡਿੱਗੀ, 3 ਲੋਕਾਂ ਦੀ ਮੌਤ

03/26/2019 10:32:43 AM

ਛਿੰਦਵਾੜਾ (ਵਾਰਤਾ)— ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲੇ ਵਿਚ ਇਕ ਯਾਤਰੀ ਬੱਸ ਖੱਡ 'ਚ ਡਿੱਗ ਗਈ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਿਚ ਕਰੀਬ 60 ਲੋਕ ਜ਼ਖਮੀ ਹੋ ਗਏ। ਅਮਰਵਾੜਾ ਪੁਲਸ ਸੂਤਰਾਂ ਨੇ ਦੱਸਿਆ ਕਿ ਛਿੰਦਵਾੜਾ-ਨਰਸਿੰਘਪੁਰ ਸੜਕ 'ਤੇ ਸਥਿਤ ਦੁਲਹਾਦੇਵ ਘਾਟੀ ਵਿਚ ਕੱਲ ਰਾਤ ਕਰੀਬ ਸਾਢੇ 7 ਵਜੇ ਇਕ ਬੱਸ ਬੇਕਾਬੂ ਹੋ ਕੇ ਖੱਡ ਵਿਚ ਡਿੱਗ ਗਈ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ ਲੱਗਭਗ 60 ਲੋਕ ਜ਼ਖਮੀ ਹੋ ਗਏ।

ਦੱਸਿਆ ਜਾ ਰਿਹਾ ਹੈ ਕਿ ਅਮਰਵਾੜਾ ਤਹਿਸੀਲ ਦੇ ਪਿੰਡ ਪੌਨਾਰ ਦੇ ਪਿੰਡ ਵਾਸੀ ਇਕ ਪ੍ਰਾਈਵੇਟ ਬੱਸ ਵਿਚ ਸਵਾਰ ਹੋ ਕੇ ਇਕ ਮ੍ਰਿਤਕ ਦੀਆਂ ਅਸਥੀਆਂ ਦੇ ਵਿਸਰਜਨ ਲਈ ਨਰਸਿੰਘਪੁਰ ਦੇ ਬਰਮਾਨ ਘਾਟ ਗਏ ਸਨ। ਉੱਥੋਂ ਵਾਪਸ ਪਰਤਦੇ ਸਮੇਂ ਇਹ ਹਾਦਸਾ ਵਾਪਰਿਆ। ਮ੍ਰਿਤਕਾਂ ਦੀ ਪਛਾਣ ਛੁਈ ਪਿੰਡ ਦੇ ਵਾਸੀ ਆਂਜਨ ਲਾਲ, ਸਦਾਰਾਮ ਅਤੇ ਭੀਮਕ ਦੇ ਤੌਰ 'ਤੇ ਹੋਈ ਹੈ।


Tanu

Content Editor

Related News