ਮਸੂਰੀ-ਦੇਹਰਾਦੂਨ ਰੂਟ ''ਤੇ ਵਾਪਰਿਆ ਹਾਦਸਾ, ਖੱਡ ''ਚ ਡਿੱਗੀ ਬੱਸ, 2 ਯਾਤਰੀਆਂ ਦੀ ਮੌਤ

04/02/2023 3:24:22 PM

ਮਸੂਰੀ- ਉੱਤਰਾਖੰਡ ਦੇ ਮਸੂਰੀ ਵਿਚ ਐਤਵਾਰ ਦੁਪਹਿਰ ਇਕ ਬੱਸ ਖੱਡ 'ਚ ਡਿੱਗ ਗਈ। ਹਾਦਸੇ ਤੋਂ ਬਾਅਦ ਚੀਕ-ਪੁਰਾਕ ਮਚ ਗਈ। ਹਾਦਸੇ ਵਿਚ 2 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਪੁਲਸ ਮੁਤਾਬਕ ਮਸੂਰੀ-ਦੇਹਰਾਦੂਨ ਰੂਟ 'ਤੇ ਇਕ ਬੱਸ ਦੇ ਖੱਡ 'ਚ ਡਿੱਗ ਜਾਣ ਨਾਲ 2 ਕੁੜੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ।

 

ਪੁਲਸ ਦਾ ਕਹਿਣਾ ਹੈ ਕਿ ਡਰਾਈਵਰ ਸਮੇਤ 22 ਲੋਕਾਂ ਨੂੰ ਲੈ ਕੇ ਜਾ ਰਹੀ ਬੱਸ ਮਸੂਰੀ ਤੋਂ ਦੇਹਰਾਦੂਨ ਜਾਂਦੇ ਸਮੇਂ ਕੰਟਰੋਲ ਗੁਆਉਣ ਕਾਰਨ ਖੱਡ 'ਚ ਡਿੱਗ ਗਈ। ਸੂਚਨਾ ਮਿਲਦੇ ਹੀ ਮਸੂਰੀ ਪੁਲਸ ਨਾਲ ਆਈ. ਟੀ. ਬੀ. ਪੀ. ਦੇ ਜਵਾਨ ਪਹੁੰਚ ਗਏ ਅਤੇ ਜ਼ਖ਼ਮੀਆਂ ਨੂੰ ਰੈਸਕਿਊ ਕਰਨ ਵਿਚ ਜੁਟ ਗਏ। ਹਾਦਸੇ 'ਚ ਜ਼ਖਮੀ ਹੋਏ ਸਾਰੇ ਯਾਤਰੀਆਂ ਨੂੰ ਬਚਾ ਲਿਆ ਗਿਆ ਹੈ ਅਤੇ ਉਨ੍ਹਾਂ ਦਾ ਨਜ਼ਦੀਕੀ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਹੈ। ਮਸੂਰੀ ਪੁਲਸ ਨੇ ਦੱਸਿਆ ਕਿ 3 ਯਾਤਰੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।


Tanu

Content Editor

Related News