ਹਿਮਾਚਲ ''ਚ ਚੋਣ ਰੈਲੀ ਲਈ ਜਾ ਰਹੀ ਪਲਟੀ ਬੱਸ, 7 ਭਾਜਪਾ ਵਰਕਰ ਜ਼ਖਮੀ

05/16/2019 12:07:27 PM

ਕੁੱਲੂ—ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ 'ਚ ਇੱਕ ਪ੍ਰਾਈਵੇਟ ਬੱਸ ਪਲਟਣ ਕਾਰਨ 7 ਭਾਜਪਾ ਵਰਕਰ ਜ਼ਖਮੀ ਹੋ ਗਏ ਹਨ। ਗਨੀਮਤ ਰਹੀ ਹੈ ਕਿ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ।ਮਿਲੀ ਜਾਣਕਾਰੀ ਮੁਤਾਬਕ ਅੱਜ ਕੁੱਲੂ 'ਚ ਕੇਂਦਰੀ ਮੰਤਰੀ ਰਾਜਨਾਥ ਸਿੰਘ ਚੋਣ ਰੈਲੀ ਕਰਨ ਆ ਰਹੇ ਹਨ। ਬੱਸ 'ਚ ਸਵਾਰ ਲਗਭਗ 45 ਭਾਜਪਾ ਵਰਕਰ ਰੈਲੀ 'ਚ ਸ਼ਾਮਲ ਹੋਣ ਲਈ ਜਾ ਰਹੇ ਸੀ। ਜਦੋਂ ਇਹ ਬੱਸ ਕੁੱਲੂ ਜ਼ਿਲੇ ਦੇ ਬੰਜਾਰ ਇਲਾਕੇ ਦੇ ਨਾਗਨੀ ਪਿੰਡ 'ਚ ਪਹੁੰਚੀ ਤਾਂ ਪਲਟ ਗਈ। ਜ਼ਖਮੀਆਂ ਨੂੰ ਇਲਾਜ ਲਈ ਸਥਾਨਿਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

PunjabKesari


Iqbalkaur

Content Editor

Related News