ਬੱਸ ''ਚ ਲੱਗੀ ਅੱਗ, ਡਰਾਈਵਰ ਨੇ 30 ਮੁਸਾਫਰਾਂ ਦੀ ਬਚਾਈ ਜਾਨ
Thursday, Nov 23, 2017 - 10:25 AM (IST)
ਹਾਸਨ— ਕਰਨਾਟਕ 'ਚ ਕੰਚਹੱਲੀ ਪਿੰਡ ਦੇ ਨੇੜੇ ਰਾਸ਼ਟਰੀ ਰਾਜ ਮਾਰਗ 'ਤੇ ਅੱਜ ਤੜਕੇ ਇਕ ਨਿੱਜੀ ਬੱਸ 'ਚ ਅਚਾਨਕ ਅੱਗ ਲੱਗ ਗਈ ਪਰ ਡਰਾਈਵਰ ਦੀ ਹੁਸ਼ਿਆਰੀ ਨਾਲ 30 ਮੁਸਾਫਰਾਂ ਦੀ ਜਾਨ ਬਚ ਗਈ।
ਪੁਲਸ ਨੇ ਦੱਸਿਆ ਕਿ ਮੇਂਗਲੁਰੂ ਤੋਂ ਬੈਂਗਲੁਰੂ ਜਾ ਰਹੀ ਬੱਸ 'ਚ ਸਾਰੇ ਮੁਸਾਫਰ ਸੁੱਤੇ ਪਏ ਸਨ ਜਦੋਂ ਉਸ 'ਚ ਅਚਾਨਕ ਅੱਗ ਲੱਗ ਗਈ।
ਡਰਾਈਵਰ ਨੂੰ ਜਿਓਂ ਹੀ ਅੱਗ ਲੱਗਣ ਦੇ ਸੰਕੇਤ ਮਿਲੇ, ਉਸ ਨੇ ਬੱਸ ਨੂੰ ਰੋਕ ਦਿੱਤਾ ਅਤੇ ਸਾਰੇ ਮੁਸਾਫਰਾਂ ਨੂੰ ਬਾਹਰ ਕੱਢ ਦਿੱਤਾ ਅਤੇ ਖੁਦ ਵੀ ਉਤਰ ਗਿਆ। ਇਸ ਘਟਨਾ 'ਚ ਕਿਸੇ ਦੇ ਮਾਰੇ ਜਾਣ ਦੀ ਸੂਚਨਾ ਨਹੀਂ ਪਰ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।
