ਬੁਲੇਟ ਮੋਟਰਸਾਈਕਲ ਦੇ ਪਟਾਕੇ ਵਜਾਉਣਾ ਪਿਆ ਭਾਰੀ, ਕੱਟਿਆ 32 ਹਜ਼ਾਰ ਦਾ ਚਾਲਾਨ
Saturday, Dec 21, 2019 - 07:05 PM (IST)

ਜੀਂਦ — ਦੇਸ਼ 'ਚ ਸੋਧੇ ਮੋਟਰ ਵਾਹਨ ਐਕਟ ਦੇ ਤਹਿਤ ਚਾਲਾਨ ਕੱਟਣੇ ਕਰੀਬ ਹਰ ਸ਼ਹਿਰ ਵਿਚ ਸ਼ੁਰੂ ਹੋ ਚੁੱਕੇ ਹਨ। ਇਸੇ ਤਹਿਤ ਨਰਵਾਨਾ ਸ਼ਹਿਰ ਦੀਆਂ ਸੜਕਾਂ 'ਤੇ ਬੁਲੇਟ ਮੋਟਰਾਸਾਈਕਲ ਰਾਹੀਂ ਪਟਾਕੇ ਵਜਾ ਕੇ ਨਗਰਵਾਸੀਆਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ 'ਤੇ ਇਕ ਬੁਲੇਟ ਮੋਟਰਸਾਈਕਲ ਦਾ 32 ਹਜ਼ਾਰ ਰੁਪਏ ਦਾ ਚਾਲਾਨ ਕੱਟ ਕੇ ਉਸ ਨੂੰ ਜ਼ਬਤ ਕਰ ਲਿਆ ਗਿਆ।
ਆਵਾਜਾਈ ਪੁਲਸ ਦੇ ਇੰਚਾਰਜ ਏ.ਐੱਸ.ਆਈ. ਸੁਸ਼ੀਲ ਕੁਮਾਰ ਨੇ ਦੱਸਿਆ ਕਿ ਬੁਲੇਟ ਮੋਟਰਸਾਈਕਲ ਸਵਾਰ 2 ਨੌਜਵਾਨ ਸ਼ਹਿਰ ਦੇ ਅੰਦਰ ਕਾਫੀ ਸਮੇਂ ਤੋਂ ਬੁਲੇਟ ਮੋਟਰਸਾਈਕਲ ਤੋਂ ਪਟਾਕੇ ਵਜਾ ਰਹੇ ਸੀ। ਆਵਾਜਾਈ ਪੁਲਸ ਤੋਂ ਲੋਕਾਂ ਨੇ ਇਸ ਦੀ ਸ਼ਿਕਾਇਤ ਕੀਤੀ।
ਉਨ੍ਹਾਂ ਦੱਸਿਆ ਕਿ ਬੁਲੇਟ ਮੋਟਰਸਾਈਕਲ ਚਾਲਕ ਤੇਜੀ ਨਾਲ ਬਾਇਲ ਭਜਾਉਂਦੇ ਹੋਏ ਪੁਰਾਣੇ ਬਸ ਸਟੈਂਡ ਵੱਲੋਂ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਸਿਪਾਹੀ ਸੰਜੇ ਕੁਮਾਰ ਨਾਲ ਪਿੱਛਾ ਕਰ ਉਨ੍ਹਾਂ ਨੂੰ ਫੱੜ੍ਹਿਆ। ਉਨ੍ਹਾਂ ਦੱਸਿਆ ਕਿ ਬੁਲੇਟ ਮੋਟਰਸਾਈਕਲ ਦਾ 32 ਹਜ਼ਾਰ ਰੁਪਏ ਦਾ ਚਾਲਾਨ ਕੱਟਿਆ ਗਿਆ ਹੈ।