ਅਨੰਤਨਾਗ ’ਚ ਹੁਰੀਅਤ ਨੇਤਾ ਦੇ ਨਾਜਾਇਜ਼ ਸ਼ਾਪਿੰਗ ਕੰਪਲੈਕਸ ’ਤੇ ਚੱਲਿਆ ਬੁਲਡੋਜ਼ਰ

02/03/2023 12:43:24 PM

ਸ਼੍ਰੀਨਗਰ,(ਅਰੀਜ)– ਜ਼ਿਲਾ ਪ੍ਰਸ਼ਾਸਨ ਅਨੰਤਨਾਗ ਨੇ ਹੁਰੀਅਤ ਨੇਤਾ ਅਤੇ ਦੱਖਣੀ ਕਸ਼ਮੀਰ ਦੇ ਸਾਬਕਾ ਮੀਰਵਾਈਜ਼ ਕਾਜੀ ਯਾਸਿਰ ਦੇ ਇਕ ਨਾਜਾਇਜ਼ ਸ਼ਾਪਿੰਗ ਕੰਪਲੈਕਸ ਨੂੰ ਵੀਰਵਾਰ ਸਵੇਰੇ ਬੁਲਡੋਜ਼ਰ ਚਲਾ ਕੇ ਢਹਿ-ਢੇਰੀ ਕਰ ਦਿੱਤਾ ਗਿਆ। 

ਇਕ ਅਧਿਕਾਰੀ ਨੇ ਦੱਸਿਆ ਕਿ ਹੁਰੀਅਤ ਨੇਤਾ ਕਾਜੀ ਯਾਸਿਰ ਨੇ ਅਨੰਤਨਾਗ ਵਿਚ ਸਟੇਡੀਅਮ ਨੇੜੇ ਸੂਬੇ ਦੀ ਜ਼ਮੀਨ ’ਤੇ ਨਾਜਾਇਜ਼ ਰੂਪ ਨਾਲ ਸ਼ਾਪਿੰਗ ਕੰਪਲੈਕਸ ਬਣਾਇਆ ਸੀ। ਉਨ੍ਹਾਂ ਕਿਹਾ ਕਿ ਕੰਪਲੈਕਸ ਨੂੰ ਢਹਿ-ਢੇਰੀ ਕਰ ਦਿੱਤਾ ਗਿਆ ਹੈ ਅਤੇ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੁਕਾਨਾਂ ਨਗਰ ਪ੍ਰੀਸ਼ਦ ਅਨੰਤਨਾਗ ਨੂੰ ਸੌਂਪ ਦਿੱਤੀਆਂ ਜਾਣਗੀਆਂ।


Rakesh

Content Editor

Related News