ਭਾਰਤ ਦੀ ਜਿੱਤ ''ਤੇ ਲਾਇਆ ''ਪਾਕਿਸਤਾਨ ਜ਼ਿੰਦਾਬਾਦ'' ਦਾ ਨਾਅਰਾ, ਦੁਕਾਨ ''ਤੇ ਚਲਿਆ ਬੁਲਡੋਜ਼ਰ
Thursday, Feb 27, 2025 - 12:01 PM (IST)

ਮਹਾਰਾਸ਼ਟਰ- ਪੁਲਸ ਨੇ ਚੈਂਪੀਅਨਜ਼ ਟਰਾਫੀ ਕ੍ਰਿਕਟ ਮੈਚ 'ਚ ਪਾਕਿਸਤਾਨ ਦੀ ਹਾਰ ਤੋਂ ਬਾਅਦ ਭਾਰਤ ਵਿਰੁੱਧ ਨਾਅਰੇਬਾਜ਼ੀ ਕਰਨ ਦੇ ਦੋਸ਼ 'ਚ ਇਕ ਕਬਾੜ ਕਾਰੋਬਾਰੀ ਅਤੇ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਮਾਮਲਾ ਮਹਾਰਾਸ਼ਟਰ ਦੇ ਸਿੰਧੂਦੁਰਗ ਜ਼ਿਲ੍ਹੇ ਦਾ ਹੈ। ਸਥਾਨਕ ਪ੍ਰਸ਼ਾਸਨ ਨੇ ਕਬਾੜ ਦੀ ਦੁਕਾਨ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ। ਇਕ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਨੂੰ ਮਾਲਵਨ ਨਗਰ ਪ੍ਰੀਸ਼ਦ ਦੇ ਅਧਿਕਾਰੀਆਂ ਨੇ ਸਿੰਧੂਦੁਰਗ ਦੇ ਤਾਰਕਰਲੀ ਰੋਡ 'ਤੇ ਇਕ 38 ਸਾਲਾ ਵਿਅਕਤੀ ਦੀ ਦੁਕਾਨ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ, ਇਸ ਨੂੰ ਇਕ ਗੈਰ-ਕਾਨੂੰਨੀ ਉਸਾਰੀ ਕਰਾਰ ਦਿੱਤਾ।
ਇਹ ਵੀ ਪੜ੍ਹੋ- ਪ੍ਰੇਮੀ ਨਾਲ ਹੋਟਲ ਪਹੁੰਚੀ ਪ੍ਰੇਮਿਕਾ, ਫਿਰ ਹੋਇਆ ਕੁਝ ਅਜਿਹਾ ਕਿ ਦੌੜੀ ਆਈ ਪੁਲਸ
ਦੁਬਈ ਵਿਚ 23 ਫਰਵਰੀ ਨੂੰ ਹੋਏ ਚੈਂਪੀਅਨਜ਼ ਟਰਾਫੀ ਮੈਚ ਵਿਚ ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ। ਅਧਿਕਾਰੀ ਨੇ ਦੱਸਿਆ ਕਿ ਕੁਝ ਸਥਾਨਕ ਲੋਕਾਂ ਨੇ ਐਤਵਾਰ ਰਾਤ ਨੂੰ ਸਿੰਧੂਦੁਰਗ ਦੇ ਮਾਲਵਨ ਪੁਲਸ ਸਟੇਸ਼ਨ ਵਿਚ ਕਬਾੜ ਕਾਰੋਬਾਰੀ ਕਿਤਾਬੁੱਲਾ ਹਮੀਦੁੱਲਾ ਖਾਨ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ, ਜੋ ਤਾਰਕਰਲੀ ਰੋਡ ਤੇ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਮੁਤਾਬਕ ਖਾਨ ਨੇ ਆਪਣੀ ਪਤਨੀ ਆਇਸ਼ਾ (35) ਅਤੇ 15 ਸਾਲ ਦੇ ਪੁੱਤਰ ਨਾਲ ਮਿਲ ਕੇ ਕਥਿਤ ਤੌਰ 'ਤੇ ‘ਭਾਰਤ ਵਿਰੋਧੀ ਨਾਅਰੇ’ ਲਗਾਏ। ਅਧਿਕਾਰੀ ਨੇ ਦੱਸਿਆ ਕਿ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦੇ ਆਊਟ ਕਰਨ ਤੋਂ ਬਾਅਦ ਉਨ੍ਹਾਂ ਨੇ ਕਥਿਤ ਤੌਰ 'ਤੇ ਭਾਰਤ ਵਿਰੋਧੀ ਨਾਅਰੇ ਵੀ ਲਗਾਏ ਸਨ।
ਇਹ ਵੀ ਪੜ੍ਹੋ- ਕੁਸ਼ਤੀ ਮੁਕਾਬਲੇ ਦੌਰਾਨ ਚੱਲੀਆਂ ਗੋਲੀਆਂ, ਪਹਿਲਵਾਨ ਦਾ ਕਤਲ
ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਸੋਮਵਾਰ ਨੂੰ ਕਬਾੜ ਕਾਰੋਬਾਰੀ ਅਤੇ ਉਸ ਦੇ ਪਰਿਵਾਰ ਦੇ ਦੋ ਮੈਂਬਰਾਂ ਖਿਲਾਫ ਧਰਮ ਦਾ ਆਧਾਰ 'ਤੇ ਸਮੂਹਾਂ ਵਿਚਾਲੇ ਦੁਸ਼ਮਣੀ ਵਧਾਉਣ ਸਮੇਤ ਵੱਖ-ਵੱਖ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਮਾਲਵਨ ਨਗਰ ਪ੍ਰੀਸ਼ਦ ਦੇ ਕਬਜ਼ੇ ਨੂੰ ਹਟਾਉਣ ਵਾਲੇ ਵਿਭਾਗ ਨੇ ਕਬਾੜ ਕਾਰੋਬਾਰੀ ਦੀ ਦੁਕਾਨ ਨੂੰ ਬੁਲਡੋਜ਼ਰ ਨਾਲ ਡਿੱਗ ਦਿੱਤਾ, ਕਿਉਂਕਿ ਉਹ ਗੈਰ-ਕਾਨੂੰਨੀ ਰੂਪ ਨਾਲ ਬਣਾਈ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8