ਇਮਾਰਤ ''ਚ ਲੱਗੀ ਭਿਆਨਕ ਅੱਗ, ਨੌਜਵਾਨ ਅਤੇ ਪਾਲਤੂ ਕੁੱਤੇ ਨੂੰ ਬਚਾਇਆ

Monday, Jun 16, 2025 - 10:19 AM (IST)

ਇਮਾਰਤ ''ਚ ਲੱਗੀ ਭਿਆਨਕ ਅੱਗ, ਨੌਜਵਾਨ ਅਤੇ ਪਾਲਤੂ ਕੁੱਤੇ ਨੂੰ ਬਚਾਇਆ

ਠਾਣੇ- ਮਹਾਰਾਸ਼ਟਰ ਦੇ ਠਾਣੇ ਸ਼ਹਿਰ ਵਿਚ ਐਤਵਾਰ ਨੂੰ ਇਕ ਬਹੁ-ਮੰਜ਼ਿਲਾ ਇਮਾਰਤ ਦੇ ਇਕ ਫਲੈਟ 'ਚ ਅੱਗ ਲੱਗ ਗਈ, ਜਿਸ ਵਿਚ 24 ਸਾਲਾ ਇਕ ਨੌਜਵਾਨ ਅਤੇ ਉਸ ਦੇ ਪਾਲਤੂ ਕੁੱਤੇ ਨੂੰ ਬਚਾਅ ਲਿਆ ਗਿਆ। ਠਾਣੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਵਾਘਲੇ ਅਸਟੇਟ ਖੇਤਰ ਦੇ ਰਘੂਨਾਥ ਨਗਰ ਵਿਚ 10 ਮੰਜ਼ਿਲਾ ਇਮਾਰਤ ਦੀ ਸਭ ਤੋਂ ਉੱਪਰੀ ਮੰਜ਼ਿਲ 'ਤੇ ਸਥਿਤ ਇਕ ਫਲੈਟ ਵਿਚ ਐਤਵਾਰ ਰਾਤ 9 ਵਜ ਕੇ 20 ਮਿੰਟ 'ਤੇ ਅੱਗ ਲੱਗਣ ਦੀ ਸੂਚਨਾ ਮਿਲੀ।

ਠਾਣੇ ਨਗਰ ਨਿਗਮ ਦੇ ਆਫ਼ਤ ਪ੍ਰਬੰਧਨ ਸੈੱਲ ਦੇ ਮੁੱਖੀ ਯਾਸੀਨ ਤੜਵੀ ਨੇ ਦੱਸਿਆ ਕਿ ਅੱਗ ਲੱਗਣ ਮਗਰੋਂ ਨੌਜਵਾਨ ਅਤੇ ਉਸ ਦਾ ਕੁੱਤਾ ਘਰ ਅੰਦਰ ਫਸ ਗਏ। ਉਨ੍ਹਾਂ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਸਥਾਨਕ ਫਾਇਰਫਾਈਟਰ ਅਤੇ ਖੇਤਰੀ ਆਫ਼ਤ ਪ੍ਰਬੰਧਨ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਦੋਵਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਅਧਿਕਾਰੀ ਨੇ ਕਿਹਾ ਕਿ ਨੌਜਵਾਨ ਅੱਗ ਵਿਚ ਮਾਮੂਲੀ ਰੂਪ ਨਾਲ ਝੁਲਸ ਗਿਆ ਅਤੇ ਉਸ ਨੂੰ ਤੁਰੰਤ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਅੱਗ 'ਤੇ ਰਾਤ 10 ਵਜ ਕੇ 40 ਮਿੰਟ 'ਤੇ ਕਾਬੂ ਪਾ ਲਿਆ ਗਿਆ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


author

Tanu

Content Editor

Related News