ਮੁੰਬਈ ਬੱਸ ਡਿਪੂ ''ਚ ਵੱਡਾ ਹਾਦਸਾ, BEST ਦੀਆਂ 10 ਬੱਸਾਂ ''ਚ ਲੱਗੀ ਭਿਆਨਕ ਅੱਗ
Tuesday, Oct 06, 2026 - 07:20 AM (IST)
ਮੁੰਬਈ (ਏਜੰਸੀ) : ਸੈਂਟਰਲ ਮੁੰਬਈ ਵਿਚ ਬ੍ਰਿਹਨਮੁੰਬਈ ਇਲੈਕਟ੍ਰਿਕ ਸਪਲਾਈ ਐਂਡ ਟਰਾਂਸਪੋਰਟ (ਬੈਸਟ) ਦੇ ਅਨਿਕ ਬੱਸ ਡਿਪੂ ਵਿਚ ਸੋਮਵਾਰ ਸ਼ਾਮ ਨੂੰ ਭਿਆਨਕ ਅੱਗ ਲੱਗ ਗਈ। ਅਧਿਕਾਰੀਆਂ ਨੇ ਮੁੱਢਲੀ ਜਾਣਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਇਸ ਘਟਨਾ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ।
ਇਹ ਵੀ ਪੜ੍ਹੋ : ਅਮਰੀਕੀ ਮੀਡੀਆ 'ਚ ਛਾਏ IAS ਅਧਿਕਾਰੀ ਤੁਕਾਰਾਮ ਮੁੰਢੇ, 'ਨਿਊਯਾਰਕ ਟਾਈਮਜ਼' ਨੇ ਦੱਸਿਆ 'ਰੌਕਸਟਾਰ'
ਬੈਸਟ ਦੇ ਇਕ ਬੁਲਾਰੇ ਨੇ ਦੱਸਿਆ ਕਿ ਅੱਗ ਸ਼ਾਮ ਕਰੀਬ 5:45 ਵਜੇ ਅਨਿਕ ਡਿਪੂ ਕੰਪਲੈਕਸ ਵਿਚ ਲੱਗੀ, ਜਿਸ ਦੀ ਲਪੇਟ ਵਿਚ ਕਤਾਰ ਵਿਚ ਖੜ੍ਹੀਆਂ 10 ਦੇ ਕਰੀਬ ਸੀ. ਐੱਨ. ਜੀ. ਬੱਸਾਂ ਆ ਗਈਆਂ। ਚਸ਼ਮਦੀਦਾਂ ਨੇ ਮੌਕੇ ’ਤੇ ਧਮਾਕਿਆਂ ਦੀ ਆਵਾਜ਼ ਸੁਣਾਈ ਦੇਣ ਦਾ ਦਾਅਵਾ ਕੀਤਾ, ਜਦੋਂ ਕਿ ਦੂਰੋਂ ਵੀ ਧੂੰਏਂ ਦਾ ਕਾਲਾ ਗੁਬਾਰ ਦਿਖਾਈ ਦੇ ਰਿਹਾ ਸੀ। ਅੱਗ ਲੱਗਣ ਦੇ ਅਸਲ ਕਾਰਨ ਦਾ ਫ਼ਿਲਹਾਲ ਪਤਾ ਨਹੀਂ ਲੱਗ ਸਕਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
