ਸਰਕਾਰੀ ਸਕੂਲਾਂ ਦਾ ਅਸਲੀ ਚਿਹਰਾ, ਮਿਡ-ਡੇ-ਮੀਲ ਦੇ ਆਟੇ ''ਚੋਂ ਮਿਲੇ ਕੀੜੇ

07/18/2017 5:30:19 PM

ਅੰਬਾਲਾ— ਹਰਿਆਣਾ ਦੇ ਸਰਕਾਰੀ ਸਕੂਲਾਂ 'ਚ ਸਿੱਖਿਆ ਦੇ ਪੱਧਰ ਨੂੰ ਸੁਧਾਰਨ ਲਈ ਪ੍ਰਦੇਸ਼ ਸਰਕਾਰ ਕਰੋੜਾਂ ਰੁਪਏ ਖਰਚ ਕਰਦੀ ਹੈ ਪਰ ਇਸ ਦੇ ਬਾਵਜੂਦ ਹਰਿਆਣਾ ਦੇ ਸਰਕਾਰੀ ਸਕੂਲਾਂ ਤੋਂ ਆ ਰਹੀਆਂ ਬਦਹਾਲੀ ਦੀਆਂ ਤਸਵੀਰਾਂ ਸਰਕਾਰ ਦੇ ਸਿੱਖਿਆ 'ਚ ਪੱਧਰ ਦੇ ਸੁਧਾਰ ਦੇ ਦਾਅਵਿਆਂ ਦੀ ਪੋਲ ਖੋਲ੍ਹਦੇ ਹਨ। ਤਾਜ਼ਾ ਮਾਮਲਾ ਅੰਬਾਲਾ ਦੇ ਨਾਰਾਇਣਗੜ੍ਹ ਕੋਲ ਦੇ ਪਿੰਡ ਫਤਿਹਪੁਰ ਦਾ ਹੈ, ਜਿੱਥੇ ਸਰਕਾਰੀ ਹਾਈ ਸਕੂਲ 'ਚ ਬੱਚਿਆਂ ਦੇ ਮਿਡ-ਡੇਅ-ਮੀਲ ਦੇ ਆਟੇ 'ਚੋਂ ਕੀੜੇ ਅਤੇ ਕਣਕ 'ਚ ਜਾਲੇ, ਭਾਂਡਿਆਂ 'ਚ ਡੱਡੂ।PunjabKesariਕੈਮਰੇ 'ਚ ਕੈਦ ਹੋਈਆਂ ਇਹ ਤਸਵੀਰਾਂ ਸਾਫ਼ ਬਿਆਨ ਕਰਦੀਆਂ ਹਨ ਕਿ ਜਿਸ ਸਕੂਲ ਪ੍ਰਸ਼ਾਸਨ ਦੇ ਮਜ਼ਬੂਤ ਮੋਢਿਆਂ 'ਤੇ ਦੇਸ਼ ਦੇ ਭਵਿੱਖ ਨੂੰ ਲੱਭਣ ਦੀ ਜ਼ਿੰਮੇਵਾਰੀ ਹੋਵੇ, ਉਹ ਕਿੰਨਾ ਲਾਪਰਵਾਹ ਹੈ। ਜਦੋਂ ਅਸੀਂ ਉਨ੍ਹਾਂ ਤੋਂ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਬਰਸਾਤੀ ਮੌਸਮ ਦਾ ਹਵਾਲਾ ਦਿੰਦੇ ਹੋਏ ਇਸ ਸਭ ਤੋਂ ਆਪਣਾ ਪਾਲਾ ਝਾੜ ਦਿੱਤਾ ਅਤੇ ਕੈਮਰੇ 'ਚ ਕੈਦ ਹੋਈਆਂ ਤਸਵੀਰਾਂ ਨੂੰ ਝੂਠਾ ਦੱਸਿਆ। 

PunjabKesari
ਇੰਨਾ ਹੀ ਨਹੀਂ 9ਵੀਂ ਜਮਾਤ 'ਚ ਪੜ੍ਹਨ ਵਾਲੇ ਬੱਚਿਆਂ ਨੂੰ ਜੇਕਰ ਅੰਗਰੇਜ਼ੀ ਦੀ ਐੱਮ.ਬੀ.ਡੀ. ਅਤੇ ਹਿੰਦੀ ਦੀ ਕ,ਖ,ਗ, ਨਾ ਆਏ ਤਾਂ ਉੱਥੋਂ ਦਾ ਸਿੱਖਿਆ ਦਾ ਪੱਧਰ ਕੀ ਹੋਵੇਗਾ? ਹਾਲਾਂਕਿ ਪ੍ਰਿੰਸੀਪਲ ਸਾਹਿਬ ਖੁਦ ਵੀ ਮੰਨਦੇ ਹਨ ਕਿ ਸਕੂਲ 'ਚ ਕੁਝ ਅਜਿਹੇ ਬੱਚੇ ਹਨ ਪਰ ਇਸ ਦੇ ਬਾਵਜੂਦ ਉਹ ਆਪਣੀ ਪਿੱਠ ਥਪਥਪਾਉਂਦੇ ਨਜ਼ਰ ਆਏ। ਹੁਣ ਅਜਿਹੇ 'ਚ ਦੇਸ਼ ਦਾ ਭਵਿੱਖ ਕਿਵੇਂ ਚਮਕ ਸਕਦਾ ਹੈ? ਇਸ ਦਾ ਅੰਦਾਜਾ ਤੁਸੀਂ ਖੁਦ ਲਾ ਸਕਦੇ ਹੋ।


Related News