ਇਹ ਬਜਟ ਦੇਸ਼ ਨਿਰਮਾਣ ਲਈ ਨਹੀਂ ਸਗੋਂ ਦੇਸ਼ ਵੇਚਣ ਲਈ ਸੀ : ਤੇਜਸਵੀ ਯਾਦਵ
Monday, Feb 01, 2021 - 06:32 PM (IST)
ਬਿਹਾਰ- ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਬਜਟ 2021-22 ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਤੇਜਸਵੀ ਯਾਦਵ ਨੇ ਸਾਫ਼ ਕਿਹਾ ਹੈ ਕਿ ਇਹ ਬਜਟ ਦੇਸ਼ ਨਿਰਮਾਣ ਲਈ ਨਹੀਂ ਸਗੋਂ ਦੇਸ਼ ਵੇਚਣ ਲਈ ਸੀ। ਉਨ੍ਹਾਂ ਕਿਹਾ ਕਿ ਇਸ ਬਜਟ 'ਚ ਆਮ ਜਨਤਾ ਲਈ ਕੁਝ ਨਹੀਂ ਹੈ। ਇਹ ਬਜਟ ਮੋਦੀ ਸਰਕਾਰ ਦੇ ਕੁਝ ਉਦਯੋਗਪਤੀ ਦੋਸਤਾਂ ਲਈ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬਿਹਾਰ ਨੂੰ ਇਸ ਬਜਟ 'ਚ ਬਿਲਕੁੱਲ ਨਜ਼ਰਅੰਦਾਜ ਕਰ ਦਿੱਤਾ ਗਿਆ ਹੈ। ਤੇਜਸਵੀ ਨੇ ਕਿਹਾ ਕਿ ਇਸ ਬਜਟ ਨੇ ਆਮ ਜਨਤਾ ਨੂੰ ਕਾਫ਼ੀ ਨਿਰਾਸ਼ ਕੀਤਾ ਹੈ।
ਤੇਜਸਵੀ ਨੇ ਕਿਹਾ ਕਿ ਇਸ ਬਜਟ 'ਚ ਕੁਝ ਲੋਕਾਂ ਨੂੰ ਖਿਆਲ ਰੱਖਣ ਦਾ ਕੰਮ ਕੀਤਾ ਗਿਆ ਹੈ। ਬਿਹਾਰ 'ਚ ਡਬਲ ਇੰਜਣ ਦੀ ਸਰਕਾਰ ਹੈ ਪਰ ਇਸ ਬਜਟ 'ਚ ਪ੍ਰਦੇਸ਼ ਲਈ ਕੁਝ ਨਹੀਂ ਹੈ। ਇਸ 'ਚ ਨਾ ਰੁਜ਼ਗਾਰ ਦੀ ਗੱਲ ਹੈ ਅਤੇ ਨਾ ਹੀ ਬੁਨਿਆਦੀ ਢਾਂਚੇ ਨੂੰ ਉਤਸ਼ਾਹ ਦਿੱਤਾ ਗਿਆ ਹੈ। ਲਾਲੂ ਜੀ ਨੇ ਰੇਲਵੇ ਲਈ ਬਿਹਾਰ ਨੂੰ ਬਹੁਤ ਕੁਝ ਦਿੱਤਾ ਸੀ ਪਰ ਇਸ ਸਰਕਾਰ ਨੇ ਰੇਲਵੇ ਨੂੰ ਹੀ ਵੇਚ ਦਿੱਤਾ ਹੈ। ਤੇਜਸਵੀ ਨੇ ਆਪਣੇ ਟਵੀਟ 'ਚ ਲਿਖਿਆ ਹੈ,''ਆਮ ਬਜਟ 'ਚ ਬਿਹਾਰ ਲਈ ਕੋਈ ਨਵੀਂ ਯੂਨੀਵਰਸਿਟੀ, ਹਸਪਤਾਲ, ਰਾਸ਼ਟਰੀ ਰਾਜਮਾਰਗ, ਕਾਰਖਾਨਾ, ਉਦਯੋਗਿਕ, ਇਕਾਈ, ਰੇਲਵੇ ਲਾਈਨ ਅਤੇ ਬੁਨਿਆਦੀ ਢਾਂਚਾ ਪ੍ਰਾਜੈਕਟ ਨਹੀਂ ਸਗੋਂ ਉੱਪਰੋਂ ਆਮ ਆਦਮੀ 'ਤੇ ਬੋਝ ਸੁੱਟ ਦਿੱਤਾ। ਕੇਂਦਰ ਸਰਕਾਰ ਕਾਰੋਬਾਰ ਵੇਚ ਰਹੀ ਹੈ, ਫਿਰ ਵੀ ਬਿਹਾਰ ਐੱਨ.ਡੀ.ਏ. ਦੇ 40 'ਚੋਂ 39 ਸੰਸਦ ਮੈਂਬਰ ਮੇਜ਼ ਥਪਥਪਾ ਰਹੇ ਸਨ। ਸ਼ਰਮਨਾਕ!''