ਹਿਮਾਚਲ : 14 ਮਾਰਚ ਤੋਂ 6 ਅਪ੍ਰੈਲ ਤਕ ਚੱਲੇਗਾ ਵਿਧਾਨ ਸਭਾ ਦਾ ਬਜਟ ਸੈਸ਼ਨ, ਹੋਣਗੀਆਂ 18 ਬੈਠਕਾਂ

Friday, Feb 17, 2023 - 01:47 PM (IST)

ਹਿਮਾਚਲ : 14 ਮਾਰਚ ਤੋਂ 6 ਅਪ੍ਰੈਲ ਤਕ ਚੱਲੇਗਾ ਵਿਧਾਨ ਸਭਾ ਦਾ ਬਜਟ ਸੈਸ਼ਨ, ਹੋਣਗੀਆਂ 18 ਬੈਠਕਾਂ

ਸ਼ਿਮਲਾ- ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਬਜਟ ਸੈਸ਼ਨ 14 ਮਾਰਚ ਤੋਂ ਸ਼ੁਰੂ ਹੋਵੇਗਾ। ਬਜਟ ਸੈਸ਼ਨ 6 ਅਪ੍ਰੈਲ ਤਕ ਚੱਲੇਗਾ ਅਤੇ ਇਸ ਦੌਰਾਨ ਕੁੱਲ 18 ਬੈਠਕਾਂ ਹੋਣਗੀਆਂ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਅਗਵਾਈ 'ਚ ਇੱਥੇ ਆਯੋਜਿਤ ਕੈਬਨਿਟ ਦੀ ਬੈਠਕ 'ਚ ਇਹ ਫੈਸਲਾ ਲਿਆ ਗਿਆ। ਕੈਬਨਿਟ ਦੀ ਮਨਜ਼ੂਰੀ ਤੋਂ ਬਾਅਦ ਹੁਣ ਰਾਜਪਾਲ ਵਿਧਾਨ ਸਭਾ ਬਜਟ ਸੈਸ਼ਨ ਨੂੰ ਬੁਲਾਉ ਲਈ ਆਪਣੀ ਮਨਜ਼ੂਰੀ ਦੇਣਗੇ। ਇਸ ਤੋਂ ਬਾਅਦ ਸੈਸ਼ਨ ਨੂੰ ਲੈ ਕੇ ਸੂਚਨਾ ਜਾਰੀ ਕੀਤੀ ਜਾਵੇਗੀ। ਬਜਟ ਸੈਸ਼ਨ ਦੀ ਸ਼ੁਰੂਆਤ ਰਾਜਪਾਲ ਦੇ ਭਾਸ਼ਣ ਨਾਲ ਹੋਵੇਗੀ ਅਤੇ ਇਸ ਤੋਂ ਬਾਅਦ ਧੰਨਵਾਦ ਪ੍ਰਸਤਾਵ ਨੂੰ ਲੈ ਕੇ ਚਰਚਾ ਹੋਵੇਗੀ।

ਸੈਸ਼ਨ ਦੇ ਹੰਗਾਮਾਪੂਰਨ ਹੋਣ ਦੇ ਆਸਾਰ

ਰਾਜਪਾਲ ਭਾਸ਼ਣ 'ਤੇ ਚਰਚਾ ਦੀ ਸਹਿਮਤੀ ਤੋਂ ਬਾਅਦ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਜਿਨ੍ਹਾਂ ਕੋਲ ਵਿੱਤੀ ਵਿਭਾਗ ਹੈ, ਵਿੱਤੀ ਸਾਲ 2023-24 ਲਈ ਬਜਟ ਪੇਸ਼ ਕਰਨਗੇ। ਮੁੱਖ ਮੰਤਰੀ ਦੇ ਪਹਿਲੇ ਬਜਟ 'ਚ ਕਾਂਗਰਸ ਵੱਲੋ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਤੀਆਂ ਗਈਆਂ ਗਾਰੰਟੀਆਂ ਨੂੰ ਪੂਰਾ ਕਰਨ ਦੀ ਦਿਸ਼ਾ 'ਚ ਵੀ ਵੱਡੇ ਐਲਾਨ ਹੋ ਸਕਦੇ ਹਨ। ਅਜਿਹੇ 'ਚ ਰਾਜਪਾਲ ਦੇ ਭਾਸ਼ਣਅਤੇ ਮੁੱਖ ਮੰਤਰੀ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਜਟ 'ਤੇ ਹੋਣ ਵਾਲੀ ਚਰਚਾ ਦੌਰਾਨ ਵਿਰੋਧੀ ਧਿਰ ਭਾਜਪਾ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰੇਗੀ। ਇਸ ਤੋਂ ਇਲਾਵਾ ਵਿਰੋਧੀ ਧਿਰ ਸੰਸਥਾਵਾਂ ਨੂੰ ਡੀਨੋਟੀਫਾਈ ਕਰਨ ਦੇ ਮੁੱਦੇ 'ਤੇ ਵੀ ਸਰਕਾਰ ਨੂੰ ਘੇਰਨ ਦੀ ਪੂਰੀ ਕੋਸ਼ਿਸ਼ ਕਰੇਗੀ, ਜਿਸ ਨਾਲ ਸੈਸ਼ਨ ਦੇ ਹੰਗਾਮਾਪੂਰਨ ਰਹਿਣ ਦੇ ਆਸਾਰ ਹਨ। ਇਹ ਮੌਜੂਦਾ ਸਰਕਾਰ ਦਾ ਪਹਿਲਾ ਬਜਟ ਸੈਸ਼ਨ ਹੈ, ਜਿਸ ਨਾਲ ਸਰਕਾਰ ਦੇ ਅੱਗੇ ਵਧਣ ਦਾ ਰੋਡਮੈਪ ਸਾਹਮਣੇ ਆਉਣ ਦੀ ਸੰਭਾਵਨਾ ਹੈ। 


author

Rakesh

Content Editor

Related News